22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸੜਕਾਂ ਦਾ ਕੰਮ ਜੰਗੀ ਪੱਧਰ 'ਤੇ- ਵਿਧਾਇਕ ਗਿਆਸਪੁਰਾ

ਅਜੀਤ ਡੈਸਕ 18-04-2026
ਮਲੌਦ, 17 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਭਰ ਅੰਦਰ ਸੜਕਾਂ ਨੂੰ ਨਿਵਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਉਕਸੀ ਵਿਖੇ ਲਿੰਕ ਸੜਕ ਦੇ ਸਪੈਸ਼ਲ ਰਿਪੇਅਰ ਦਾ ਨੀਂਹ ਪੱਥਰ ਰੱਖਣ ਮੌਕੇ ਕਰਦਿਆਂ ਕਿਹਾ ਕਿ ਪਿੰਡ ਉਕਸੀ ਤੋਂ ਮਦਨੀਪੁਰ ਫੋਕਲ ਪੁਆਇੰਟ ਤੱਕ 3.55 ਕਿੱਲੋਮੀਟਰ ਲੰਮੀ ਸੜਕ ਨੂੰ ਨਵੀਂ ਦਿੱਖ ਪ੍ਰਦਾਨ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹਲਕਾ ਪਾਇਲ ਦੀ ਕੋਈ ਵੀ ਸੜਕ ਅਧੂਰੀ ਨਹੀਂ ਰਹੇਗੀ | ਇਸ ਇਸ ਮੌਕੇ ਕਰਨ ਸਿਹੌੜਾ ਚੇਅਰਮੈਨ ਮਾਰਕੀਟ ਕਮੇਟੀ ਮਲੌਦ, ਪਿ੍ੰਸੀਪਲ ਸੁਖਦੇਵ ਸਿੰਘ ਜੋਗੀ ਮਾਜਰਾ, ਚੇਅਰਮੈਨ ਅਮਨਦੀਪ ਸਿੰਘ, ਸਰਪੰਚ ਜਗਰੂਪ ਸਿੰਘ, ਧੰਨਾ ਸਿੰਘ ਉਕਸੀ, ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ, ਨਾਜਰ ਸਿੰਘ ਫੌਜੀ, ਮੋਹਨ ਸਿੰਘ ਸਹੋਤਾ ਐਸ. ਡੀ. ਓ ਲੋਕ ਨਿਰਮਾਣ ਵਿਭਾਗ, ਹਰਵਿੰਦਰ ਸਿੰਘ ਜੇ. ਈ, ਗੁਰਪ੍ਰੀਤ ਸਿੰਘ ਜੇ. ਈ, ਜਗਦੀਪ ਸਿੰਘ ਰੋਡ ਇੰਸਪੈਕਟਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੋਲਡ ਸਟਾਰ ਸਕੂਲ ਬੀਜਾ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ - ਚੇਅਰਮੈਨ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।