22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਟਰੈਫ਼ਿਕ ਪੁਲਿਸ ਨੇ ਹੂਟਰ ਮਾਰਦੀ ਗੱਡੀ ਨੂੰ ਕੀਤਾ ਕਾਬੂ

ਅਜੀਤ ਡੈਸਕ 18-04-2026
ਮਾਛੀਵਾੜਾ ਸਾਹਿਬ, 17 ਅਪ੍ਰੈਲ (ਮਨੋਜ ਕੁਮਾਰ)-ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ, ਡੀ. ਐੱਸ. ਪੀ. (ਟਰੈਫ਼ਿਕ) ਕਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਥਾਨਕ ਟਰੈਫ਼ਿਕ ਪੁਲਿਸ ਵਲੋਂ ਵਾਹਨਾਂ ਦੀ ਚੈਕਿੰਗ ਮੁਹਿੰਮ ਜਾਰੀ ਹੈ | ਸਹਾਇਕ ਥਾਣੇਦਾਰ ਜਸਵੀਰ ਸਿੰਘ ਆਪਣੀ ਟੀਮ ਸਮੇਤ ਮਾਛੀਵਾੜਾ ਸਾਹਿਬ ਦੇ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਤੌਰ 'ਤੇ ਚੈਕਿੰਗ ਕਰਨ ਵਿਚ ਲੱਗੇ ਹੋਏ ਹਨ | ਪਿਛਲੇ ਕੁੱਝ ਦਿਨਾਂ ਤੋਂ ਇੱਕ ਚੰਡੀਗੜ੍ਹ ਨੰਬਰ ਦੀ ਕਾਰ ਹੂਟਰ ਮਾਰ ਦੀ ਸ਼ਹਿਰ ਵਿਚ ਕਈ ਵਾਰ ਦੇਖੀ ਗਈ, ਜਿਸ ਦੀ ਟਰੈਫ਼ਿਕ ਪੁਲਿਸ ਨੂੰ ਸ਼ਹਿਰ ਦੇ ਕਈ ਪਤਵੰਤਿਆਂ ਨੇ ਸ਼ਿਕਾਇਤ ਵੀ ਕੀਤੀ | ਅੱਜ ਅਚਾਨਕ ਫਿਰ ਉਹ ਗੱਡੀ ਇੱਕ ਨੇੜਲੇ ਪਿੰਡ ਦਾ ਨੌਜਵਾਨ ਚਲਾਉਂਦਾ ਹੋਇਆ ਮਾਛੀਵਾੜਾ ਸਾਹਿਬ ਲੈ ਕੇ ਆਇਆ, ਜਿਸ ਵਿਚ ਹੂਟਰ ਅਤੇ ਪੁਲਿਸ ਲਾਈਟ ਲੱਗੀ ਹੋਈ ਸੀ | ਟਰੈਫ਼ਿਕ ਪੁਲਿਸ ਵਲੋਂ ਉਕਤ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ | ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਨਿਯਮਾਂ ਦੇ ਬਿਲਕੁਲ ਉਲਟ ਹੈ | ਇੱਕ ਸਧਾਰਨ ਗੱਡੀ ਜਿਸ ਵਿਚ ਹੂਟਰ ਅਤੇ ਪੁਲਿਸ ਲਾਈਟ ਲੱਗੀ ਹੋਈ ਹੈ, ਨਿਯਮਾਂ ਦੀ ਉਲੰਘਣਾ ਕਰਦੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਹੀਕਲ ਦੇ ਕਾਗ਼ਜ਼ਾਤ ਪੂਰੇ ਰੱਖਣ ਅਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਬਿਲਕੁਲ ਨਾ ਕਰਨ |
ਪਿਛਲੀ ਖ਼ਬਰ ਸਾਹਨੇਵਾਲ ਮਾਰਕੀਟ ਕਮੇਟੀ ਹੇਠ ਮੰਡੀਆਂ 'ਚ ਕੁੱਲ 19,533 ਕੁਇੰਟਲ ਕਣਕ ਦੀ ਹੋਈ ਖ਼ਰੀਦ ਅਗਲੀ ਖ਼ਬਰ ਗੋਲਡ ਸਟਾਰ ਸਕੂਲ ਬੀਜਾ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।