30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ

ਅਜੀਤ ਡੈਸਕ 19-04-2026
ਕੁਹਾੜਾ, 18 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਥਾਣਾ ਜਮਾਲਪੁਰ ਪੁਲਿਸ ਵਲੋਂ ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਹੋਈ ਮੌਤ ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਸਤਬੀਰ ਸਿੰਘ ਅਨੁਸਾਰ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੈਂ ਮੇਰਾ ਦੋਸਤ ਪੰਕਜ ਕੁਮਾਰ ਪੁੱਤਰ ਨਰਾਇਣ ਮੁਠੀਆ ਵਾਸੀ ਪਿੰਡ ਜੰਡਿਆਲੀ ਅਤੇ ਜੋ ਪ੍ਰਕਾਸ਼ 6 ਵਜੇ ਦੇ ਕਰੀਬ ਫ਼ੈਕਟਰੀ ਵਿਚੋਂ ਛੁੱਟੀ ਕਰ ਕੇ ਪੈਟਰੋਲ ਪੰਪ ਬੁੱਢੇਵਾਲ ਨੇੜੇ ਸ਼ੂਗਰ ਮਿੱਲ ਤੋਂ ਮੋਟਰਸਾਈਕਲ ਵਿਚ ਤੇਲ ਪਵਾ ਕੇ ਜੰਡਿਆਲੀ ਸਾਈਡ ਨੂੰ ਜਾ ਰਹੇ ਸੀ | ਜਦੋਂ ਅਸੀਂ ਨੇੜੇ ਵਿੱਟਲ ਸਟੀਲ ਫ਼ੈਕਟਰੀ ਤੋਂ 100 ਮੀਟਰ ਪਿੱਛੇ ਪੁੱਜੇ ਤਾਂ ਜੰਡਿਆਲੀ ਸਾਈਡ ਤੋਂ ਨਾਮਾਲੂਮ ਟਰਾਲਾ ਚਾਲਕ ਨੇ ਆਪਣਾ ਟਰਾਲਾ ਬੜੀ ਤੇਜ਼ ਹਫਤਾਰੀ ਤੇ ਲਾਪਰਵਾਹੀ ਨਾਲ ਚਲਾ ਕੇ ਸਾਨੂੰ ਫੇਟ ਮਾਰ ਦਿੱਤੀ, ਜਿਸ ਨਾਲ ਪੰਕਜ ਦੀ ਮੌਕੇ 'ਤੇ ਹੀ ਮੌਤ ਹੋ ਗਈ | ਚਾਲਕ ਟਰਾਲੇ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਵਲੋਂ ਵਿਨੋਦ ਕੁਮਾਰ ਪੁੱਤਰ ਭਾਰਤ ਵਾਸੀ ਜੰਡਿਆਲੀ ਦੇ ਬਿਆਨਾਂ ਦੇ ਅਧਾਰ 'ਤੇ ਟਰਾਲੇ ਦੇ ਨਾਮਾਲੂਮ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਪੀ. ਏ. ਪੀ. ਅਤੇ ਟੀ. ਸੀ. ਐਲ. ਸੀ. ਸਰਕਲ ਖੰਨਾ ਦੇ ਮੈਂਬਰ ਮੰਗਾਂ ਮਨਵਾਉਣ ਲਈ ਸੂਬਾਈ ਧਰਨੇ ਤੇ ਰੋਸ ਮਾਰਚ ਵਿਚ ਹੋਏ ਸ਼... ਅਗਲੀ ਖ਼ਬਰ ਜਾਅਲੀ ਨੰਬਰ ਲੱਗੇ ਮੋਟਰਸਾਈਕਲ ਸਵਾਰ 5 ਗ੍ਰਾਮ ਹੈਰੋਇਨ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।