31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਗੁ. ਮੰਜੀ ਸਾਹਿਬ ਕੋਟਾਂ ਵਿਖੇ ਸਮਾਜ ਸੇਵੀ ਐਨ. ਆਰ. ਆਈ. ਹਰਮਿੰਦਰ ਸਿੰਘ ਨੂੰ ਸੰਗਤਾਂ ਨੇ ਕੀਤਾ ਸਨਮਾਨਿਤ

ਅਜੀਤ ਡੈਸਕ 19-04-2026
ਬੀਜਾ, 18 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸਮਾਜ ਸੇਵੀ, ਸੇਵਾ ਭਾਵਨਾ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਤੇ ਸੀਨੀਅਰ ਟਕਸਾਲੀ ਆਗੂ ਸਾਬਕਾ ਸਰਪੰਚ ਹਰਮਿੰਦਰ ਸਿੰਘ ਜਰਗ ਨੂੰ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਬਾਬਾ ਜੱਸਾ ਸਿੰਘ ਕਾਰ ਸੇਵਾ ਵਾਲੇ, ਇੰਟਰਨੈਸ਼ਨਲ ਰਾਗੀ ਭਾਈ ਰਾਜਿੰਦਰ ਸਿੰਘ ਕਰਤਾਰਪੁਰ ਵਾਲਿਆਂ, ਚਰਨਜੀਤ ਸਿੰਘ ਚੰਨੀ ਨੇ ਲੋਈ ਪਾ ਕੇ ਸਨਮਾਨਿਤ ਕਰਦਿਆਂ ਆਖਿਆ ਕਿ ਭਾਈ ਹਰਮਹਿੰਦਰ ਸਿੰਘ ਅਮਰੀਕਾ ਉਤੇ ਪ੍ਰਮਾਤਮਾ ਦੀ ਬਹੁਤ ਵੱਡੀ ਕਿ੍ਪਾ ਹੈ ਜੋ ਕਾਫੀ ਲੰਬੇ ਸਮੇਂ ਤੋਂ ਇਸ ਅਸਥਾਨ ਤੇ ਰੋਜ਼ਾਨਾ ਲੋੜਵੰਦਾਂ ਨੂੰ ਸਰਦੀਆਂ 'ਚ ਬੂਟ ਤੇ ਗਰਮੀਆਂ ਚ ਚੱਪਲਾਂ, ਸਲੀਪਰ, ਜਲਸੇ ਤੇ ਹੋਰ ਸਮਗਰੀ ਮੁਫ਼ਤ ਵੰਡ ਰਹੇ ਹਨ | ਵੱਖ ਵੱਖ ਅਸਥਾਨਾਂ ਤੇ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਸਮਾਜ ਭਲਾਈ ਤੇ ਕੰਮਾਂ ਨੂੰ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾਇਆ ਹੋਇਆ ਹੈ ਜੋਕਿ ਬਹੁਤ ਵੱਡਾ ਉੱਦਮ ਹੈ | ਇਸ ਮੌਕੇ ਹਰਮਿੰਦਰ ਸਿੰਘ ਮੰਡੇਰ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਰੋਜ਼ਾਨਾ ਗੁਰੂ ਜੀ ਦੇ ਦਰਬਾਰ ਆਉਣ ਨਾਲ ਮਨ ਨੂੰ ਬੜਾ ਹੀ ਸਕੂਨ ਮਿਲਦਾ ਹੈ | ਉਨ੍ਹਾਂ ਨੇ ਕਿਹਾ ਕਿ ਆਪ ਤੇ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜਨਾ ਹੀ ਅੱਜ ਸਮੇਂ ਦੀ ਮੁੱਖ ਮੰਗ ਹੈ ਤਾਂ ਹੀ ਅਸੀਂ ਇੱਕ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ | ਇਸ ਮੌਕੇ ਚਰਨਜੀਤ ਸਿੰਘ ਚੰਨੀ ਪਾਇਲ,ਗੁਰਜੀਤ ਸਿੰਘ ਕੋਟ ਪਨੈਚ ,ਜੈ ਪਾਲ ਸਿੰਘ ਕੋਟ, ਗਿੰਦੀ ਚੱਕ ਸਰਾਏ, ਭੀਮਾ ਸਿੰਘ ਕੋਟ, ਸੁੱਖਾ ਬੰਬ, ਕੈਪਟਨ ਰਾਮਪਾਲ ਸਿੰਘ ਬੀਜਾ, ਗੁਰਬਖਸ਼ ਸਿੰਘ ਮਠਾੜੂ, ਗੁਰਮੁੱਖ ਸਿੰਘ ਰਾਏਪੁਰ, ਦੀਦਾਰ ਸਿੰਘ ਰਾਏਪੁਰ, ਗੁਰਪ੍ਰੀਤ ਸਿੰਘ ਸਿਆਣ ਕੋਟ, ਗੁਰਮੇਲ ਸਿੰਘ ਸਿਆਣ ਕੋਟ, ਸੁਖਵਿੰਦਰ ਸਿੰਘ ਸੁੱਖਾ, ਮਾਸਟਰ ਬਲਵਿੰਦਰ ਸਿੰਘ ਭੁੱਲਰ, ਸੁੱਖਾ ਬੰਬ, ਤਰਨਪ੍ਰੀਤ ਸਿੰਘ, ਪਰਮਿੰਦਰ ਸਿੰਘ ਦਹੇੜੂ, ਜਸਵੰਤ ਸਿੰਘ ਜੱਸੀ ਦਹੇੜੂ, ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਖੰਨਾ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਬੂਥਗੜ੍ਹ ਜੱਟਾਂ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।