01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕੇਂਦਰ ਸਰਕਾਰ ਤੁਰੰਤ ਮਾਪਦੰਡਾਂ ਚ ਛੋਟ ਦੇ ਕੇ ਕਣਕ ਦੀ ਖ਼ਰੀਦ ਤੇਜ਼ੀ ਨਾਲ ਸ਼ੁਰੂ ਕਰਵਾਏ-ਸ਼ਾਹਪੁਰ

ਅਜੀਤ ਡੈਸਕ 19-04-2026
ਬੀਜਾ, 18 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਪਿਛਲੇ ਦਿਨੀਂ ਪੰਜਾਬ 'ਚ ਖ਼ਰਾਬ ਮੌਸਮ ਕਾਰਨ ਕਣਕ ਦਾ ਕੁੱਝ ਦਾਣਾ ਮਾਯੂ ਤੇ ਕੁੱਝ ਦਾਣਾ ਥੋੜਾ ਰੰਗ ਬਦਲ ਗਿਆ ਸੀ | ਪਰ ਕੇਂਦਰ ਸਰਕਾਰ ਮਾਪਦੰਡਾਂ 'ਚ ਛੋਟ ਦੇਣ ਵਿਚ ਬਹੁਤ ਪਛੜ ਗਈ ਹੈ | ਇਸ ਸਮੇਂ ਕਣਕ ਦੀ ਖ਼ਰੀਦ ਦੀ ਰਫ਼ਤਾਰ ਬਹੁਤ ਮੱਠੀ ਹੈ | ਬੀਜਾ ਵਿਖੇ ਸਾਬਕਾ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਅਤੇ ਲੋਕ ਸੇਵਾ ਸੋਸਾਇਟੀ ਦੇ ਪ੍ਰਧਾਨ ਡਾ. ਸੁਰਿੰਦਰ ਸਿੰਘ ਸ਼ਾਹਪੁਰ, ਰਾਏ ਸਿੰਘ ਅਤੇ ਹਰਸ਼ੀ ਬਾਬੂ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਤੁਰੰਤ ਮਾਪਦੰਡਾਂ ਚ ਛੋਟ ਦੇ ਕੇ ਤੇਜ਼ੀ ਨਾਲ ਖ਼ਰੀਦ ਸ਼ੁਰੂ ਕਰਵਾਏ | ਉਨ੍ਹਾਂ ਕਿਹਾ ਕਿ ਬੇਮੌਸਮੀ ਬਰਸਾਤ ਨਾਲ ਕਣਕ ਦੀ ਗੁਣਵੱਤਾ ਖ਼ਰਾਬ ਹੋਈ ਹੈ | ਜਿਸ ਕਰ ਕੇ ਏਜੰਸੀਆਂ ਕਣਕ ਦੀ ਖ਼ਰੀਦ ਬਹੁਤ ਹੋਲੀ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕੇਂਦਰ ਸਰਕਾਰ ਦੇ ਖ਼ੁਰਾਕ ਸਪਲਾਈ ਮੰਤਰਾਲੇ ਨੇ ਰਾਜਸਥਾਨ 'ਚ ਮਾਪਦੰਡਾਂ ਛੋਟ ਦੇ ਦਿੱਤੀ ਹੈ | ਪਰ ਪੰਜਾਬ ਦੇ ਕਿਸਾਨ ਨਾਲ ਕਣਕ ਖ਼ਰੀਦਣ ਦੇ ਮਾਮਲੇ 'ਚ ਵੱਡਾ ਧੱਕਾ ਹੋ ਰਿਹਾ ਹੈ | ਸੂਬੇ ਦਾ ਕਿਸਾਨ ਵੱਡੀ ਮਾਤਰਾ 'ਚ ਕਣਕ ਮੰਡੀ 'ਚ ਲੈ ਕੇ ਪਹੁੰਚਿਆ ਹੋਇਆ ਹੈ | ਕਣਕ ਦੀ ਕਟਾਈ ਜ਼ੋਰਾਂ ਨਾਲ ਵੱਲ ਰਹੀ ਹੈ | ਬਹੁਤ ਮੰਡੀਆਂ 'ਚ ਕਣਕ ਦੇ ਢੇਰ ਲੱਗ ਗਏ ਹਨ ਅਤੇ ਕਿਸਾਨ ਖੱਜਲ ਖ਼ੁਆਰ ਹੋ ਰਿਹਾ ਹੈ | ਅੰਨਦਾਤਾ ਕਹਿਲਾਉਣ ਵਾਲਾ ਕਿਸਾਨ ਸਰਕਾਰ ਦੀਆਂ ਮਾੜੀ ਨੀਤੀ ਨੇ ਰੋਲ ਕੇ ਰੱਖ ਦਿੱਤਾ | ਪਿਛਲੇ ਸਾਲ ਭਾਰੀ ਬਾਰਸ਼ਾਂ ਅਤੇ ਹੜ੍ਹਾਂ ਨੇ ਆਰਥਿਕ ਤੌਰ 'ਤੇ ਤਬਾਹ ਕਰ ਦਿੱਤਾ | ਸਰਕਾਰ ਨੇ ਉਸ ਤ੍ਰਾਸਦੀ ਸਮੇਂ ਕੋਈ ਸਾਰਥਿਕ ਉਪਰਾਲਾ ਨਹੀਂ ਕੀਤਾ, ਸਗੋਂ ਗਾਇਕਾਂ, ਐਨ. ਆਰ. ਆਈਜ਼., ਅਜੀਤ ਅਖ਼ਬਾਰ, ਕਿਸਾਨਾਂ ਨਾਲ ਦਰਦਮੰਦ ਲੋਕਾਂ ਨੇ ਕਿਸਾਨਾਂ ਦੀ ਵੱਡੀ ਮਦਦ ਕੀਤੀ ਹੈ | ਉਨ੍ਹਾਂ ਕਿਹਾ ਕੇਂਦਰ ਸਰਕਾਰ ਪੱਖਪਾਤੀ ਰਵੱਈਆ ਛੱਡ ਕੇ ਮਾਪਦੰਡਾਂ 'ਚ ਛੋਟ ਦੇ ਕੇ ਤੁਰੰਤ ਨਿਰੰਤਰ ਖ਼ਰੀਦ ਕਰਵਾਏ |
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਅਗਲੀ ਖ਼ਬਰ ਪੰਜਾਬ ਦੇ ਲੋਕ ਚਾਹੁੰਦੇ ਹਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਬੀ ਜੇ ਪੀ ਦਾ ਸਮਝੌਤਾ ਹੋਵੇ-ਕੁਲਵਿੰਦਰ ਲਵਲੀ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।