02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਲਵਜੀਤ ਕੌਰ ਮਾਨ ਨੇ 96 ਫ਼ੀਸਦੀ ਅੰਕ ਹਾਸਿਲ ਕੀਤੇ

ਅਜੀਤ ਡੈਸਕ 19-04-2026

ਠੱਠੀ ਭਾਈ, 18 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਸੀਨੀਅਰ ਅਕਾਲੀ ਆਗੂ ਬੂਟਾ ਸਿੰਘ ਖਾਲਸਾ ਮੌੜ ਨੌਂ ਆਬਾਦ ਦੀ ਪੋਤਰੀ ਅਤੇ ਜਸਪਾਲ ਸਿੰਘ ਮਾਨ ਤੇ ਪਰਮਜੀਤ ਕੌਰ ਦੀ ਹੋਣਹਾਰ ਪੁੱਤਰੀ ਲਵਜੀਤ ਕੌਰ ਮਾਨ ਨੇ ਸੀ.ਬੀ.ਐਸ.ਈ. ਬੋਰਡ ਦੇ ਦਸਵੀਂ ਕਲਾਸ ਦੇ ਨਤੀਜਿਆਂ ਵਿਚ 96 ਫੀਸਦੀ ਅੰਕ ਹਾਸਲ ਕਰਕੇ ਆਪਣੇ ਮਾਤਾ-ਪਿਤਾ, ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਲਵਜੀਤ ਕੌਰ ਮਾਨ ਜੋ ਕਿ ਦਸਮੇਸ਼ ਗਲੋਬਲ ਸਕੂਲ ਬਰਗਾੜੀ ਦੀ ਵਿਦਿਆਰਥਣ ਹੈ ਨੇ ਸਾਰੇ ਵਿਸ਼ਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਕਾਮਯਾਬੀ ਹਾਸਲ ਕੀਤੀ | ਸਕੂਲ ਦੇ ਪਿ੍ੰਸੀਪਲ ਅਤੇ ਸਟਾਫ ਨੇ ਲਵਜੀਤ ਕੌਰ ਦੀ ਇਸ ਉਪਲਬਧੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਦੀ ਇਹ ਮਿਹਨਤ ਹੋਰਨਾ ਵਿਦਿਆਰਥੀਆਂ ਲਈ ਪੇ੍ਰਰਨਾ ਸਰੋਤ ਹੋਵੇਗੀ | ਲਵਜੀਤ ਕੌਰ ਮਾਨ ਨੇ ਦੱਸਿਆ ਕਿ ਉਸ ਦਾ ਟੀਚਾ ਉੱਚ ਸਿੱਖਿਆ ਹਾਸਲ ਕਰਨਾ ਹੈ |

ਪਿਛਲੀ ਖ਼ਬਰ ਭਾਜਪਾ ਸਰਕਾਰ ਵਲੋਂ ਮਜ਼ਦੂਰਾਂ ਪ੍ਰਤੀ ਵਰਤੀ ਜਾ ਰਹੀ ਦਮਨਕਾਰੀ ਨੀਤੀ ਦੀ ਸੀਟੂ ਵਲੋਂ ਜ਼ੋਰਦਾਰ ਨਿੰਦਾ ਅਗਲੀ ਖ਼ਬਰ ਟੈੈੱਟ ਪੇਪਰ ਦਾ ਪ੍ਰੀਖਿਆ ਕੇਂਦਰ ਚੰਡੀਗੜ੍ਹ ਬਣਾਏ ਜਾਣ 'ਤੇ ਅਧਿਆਪਕ ਵਰਗ ਵਿਚ ਰੋਸ-ਬਲਾਕ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।