02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਾਬਕਾ ਸਰਪੰਚ ਬਿੱਟੂ ਅਖਿਲ ਭਾਰਤੀ ਸੋਨੀਆ ਬਿ੍ਗੇਡ ਦੇ 'ਪੰਜਾਬ ਸੰਗਠਨ ਮੰਤਰੀ' ਨਿਯੁਕਤ <br/>

ਅਜੀਤ ਡੈਸਕ 19-04-2026
ਗੁਰੂਸਰ ਸੁਧਾਰ, 18 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਟਕਸਾਲੀ ਕਾਂਗਰਸੀ, ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ, ਤਿੰਨ ਵਾਰ ਬਲਾਕ ਸੁਧਾਰ ਪ੍ਰਧਾਨ ਤੇ ਦੋ ਵਾਰ ਪਿੰਡ ਰੱਤੋਵਾਲ ਦੇ ਸਰਪੰਚ ਰਹੇ ਸ. ਜਗਦੀਪ ਸਿੰਘ ਬਿੱਟੂ ਨੂੰ ਕਾਂਗਰਸ ਪਾਰਟੀ ਨੇ ਅਹਿਮ ਜ਼ਿੰਮੇਵਾਰੀ ਸੌਂਪੀ ਹੈ | ਮੌਜੂਦਾ ਸਮੇਂ ਪਿੰਡ ਦੀ ਸਹਿਕਾਰੀ ਸਭਾ ਰੱਤੋਵਾਲ ਦੇ ਪ੍ਰਧਾਨ ਜਗਦੀਪ ਸਿੰਘ ਬਿੱਟੂ ਨੂੰ ਕਾਂਗਰਸ ਪਾਰਟੀ ਨੇ ਅਖਿਲ ਭਾਰਤੀ ਸੋਨੀਆ ਬਿ੍ਗੇਡ ਦਾ ਪੰਜਾਬ ਸੰਗਠਨ ਮੰਤਰੀ ਨਿਯੁਕਤ ਕੀਤਾ ਹੈ ਤੇ ਇਸ ਸਬੰਧੀ ਉਨ੍ਹਾਂ ਨੂੰ ਸੋਨੀਆ ਬਿ੍ਗੇਡ ਦੇ ਰਾਸ਼ਟਰੀ ਮੰਤਰੀ ਲਾਲ ਬਹਾਦਰ ਸਿੰਘ ਨੇ ਨਿਯੁਕਤੀ ਪੱਤਰ ਜਾਰੀ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਸੰਗਠਨ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਆਸ ਪ੍ਰਗਟ ਕੀਤੀ ਹੈ | ਸੀਨੀਅਰ ਕਾਂਗਰਸੀ ਆਗੂ ਜਗਦੀਪ ਸਿੰਘ ਬਿੱਟੂ ਨੇ ਆਪਣੀ ਇਸ ਨਿਯੁਕਤੀ ਬਦਲੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਸ੍ਰੀਮਤੀ ਸੋਨੀਆ ਗਾਂਧੀ ਚੇਅਰਪਰਸਨ ਕਾਂਗਰਸ ਪਾਰਲੀਮੈਂਟਰੀ ਪਾਰਟੀ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸੰਸਦ ਮੈਂਬਰ ਪਿ੍ਅੰਕਾ ਗਾਂਧੀ ਸਮੇਤ ਸਮੁੱਚੀ ਹਾਈਕਮਾਂਡ ਦਾ ਹਾਰਦਿਕ ਧੰਨਵਾਦ ਕੀਤਾ ਹੈ | ਜਗਦੀਪ ਸਿੰਘ ਬਿੱਟੂ ਨੂੰ ਪੰਜਾਬ ਸੰਗਠਨ ਮੰਤਰੀ ਬਣਾਏ ਜਾਣ 'ਤੇ ਨਿਰਮਲ ਸਿੰਘ ਤਲਵੰਡੀ, ਸੁਭਾਸ਼ ਬਾਂਸਲ, ਕੈਪਟਨ ਲਾਲ ਸਿੰਘ, ਗੁਰਮੁਖ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ ਅਕਾਲ ਗਲਾਸ ਹਾਊਸ, ਕਰਨਲ ਮੁਖਤਿਆਰ ਸਿੰਘ ਕੁਲਾਰ, ਥਾਣੇਦਾਰ ਮੁਖਤਿਆਰ ਸਿੰਘ ਘੁਮਾਣ, ਭਜਨ ਸਿੰਘ ਟੂਸਾ, ਮਨਿੰਦਰ ਸਿੰਘ ਬੱਬੂ ਰੱਤੋਵਾਲ, ਗੁਰਦੇਵ ਸਿੰਘ ਐਤੀਆਣਾ, ਰਛਪਾਲ ਸਿੰਘ ਪਾਲਾ, ਰਛਪਾਲ ਸਿੰਘ ਬਿੱਟੂ, ਸਰਬਜੀਤ ਸਿੰਘ, ਪੰਚ ਬਾਬੂ ਨਾਇਕ, ਨੰਬਰਦਾਰ ਜਸਵਿੰਦਰ ਸਿੰਘ ਹਲਵਾਰਾ ਆਦਿ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ |

ਪਿਛਲੀ ਖ਼ਬਰ ਜੀ. ਏ. ਡੀ. ਇੰਟਰਨੈਸ਼ਨਲ ਸਕੂਲ ਝੋਰੜਾਂ ਦੇ ਵਿਦਿਆਰਥੀਆਂ ਨੇ ਅੱਠਵੀਂ ਜਮਾਤ ਦੇ ਨਤੀਜਿਆਂ 'ਚ ਮੱਲਾਂ ਮਾਰੀਆਂ <br/> ਅਗਲੀ ਖ਼ਬਰ ਭਾਜਪਾ ਸਰਕਾਰ ਵਲੋਂ ਮਜ਼ਦੂਰਾਂ ਪ੍ਰਤੀ ਵਰਤੀ ਜਾ ਰਹੀ ਦਮਨਕਾਰੀ ਨੀਤੀ ਦੀ ਸੀਟੂ ਵਲੋਂ ਜ਼ੋਰਦਾਰ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।