02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪਿੰਡ ਬੁਰਜ ਨਕਲੀਆਂ ਦੇ ਐੱਨ.ਆਰ.ਆਈ. ਪਰਿਵਾਰ ਵਲੋਂ ਧਰਮਸ਼ਾਲਾ ਭਗਤ ਰਵਿਦਾਸ ਲਈ 5 ਵਿਸਵੇ 'ਚ ਬਣਿਆ ਮਕਾਨ ਭੇਟ ਲੋਕ ਭਲਾਈ ਕੰਮਾਂ ਲਈ ਕੀਤਾ ਉਪਰਾਲਾ ਬੜਾ ਸ਼ਲਾਘਾਯੋਗ-ਸਰਪੰਚ ਗੁਰਜੰਟ ਸਿੰਘ <br/>

ਅਜੀਤ ਡੈਸਕ 19-04-2026
ਰਾਏਕੋਟ, 18 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੁਰਜ ਨਕਲੀਆਂ ਦੇ ਐੱਨ.ਆਰ.ਆਈ. ਸੁਰਜੀਤ ਸਿੰਘ ਕੈਨੇਡਾ ਪੁੱਤਰ ਭਾਗ ਸਿੰਘ ਅਤੇ ਸਮੂਹ ਪਰਿਵਾਰ ਵਲੋਂ ਧਰਮਸ਼ਾਲਾ ਰਵਿਦਾਸ ਭਗਤ ਬੁਰਜ ਨਕਲੀਆਂ ਲਈ ਆਪਣਾ 5 ਵਿਸਵੇ ਵਿਚ ਬਣਿਆ ਮਕਾਨ ਦਾਨ ਵਜੋਂ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਗੁਰਜੰਟ ਸਿੰਘ ਬੁਰਜ ਨਕਲੀਆਂ ਅਤੇ ਦਰਸ਼ਨ ਸਿੰਘ ਪ੍ਰਧਾਨ ਧਰਮਸ਼ਾਲਾ ਰਵਿਦਾਸ ਭਗਤ ਨੇ ਦੱਸਿਆ ਕਿ ਉਨਾਂ ਦੇ ਨਗਰ ਦੇ ਐੱਨ.ਆਰ.ਆਈ. ਸੁਰਜੀਤ ਸਿੰਘ ਕੈਨੇਡਾ ਤੇ ਪਰਿਵਾਰ ਵਲੋਂ ਨੇਕ ਉਪਰਾਲਾ ਕਰਦਿਆਂ ਲੋਕਾਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਆਪਣਾ 5 ਵਿਸਵਾ ਰਿਹਾਇਸ਼ੀ ਮਕਾਨ ਧਰਮਸ਼ਾਲਾ ਲਈ ਦਾਨ ਵਜੋਂ ਦਿੱਤਾ ਹੈ | ਉਨਾਂ ਦੱਸਿਆ ਕਿ ਇਸ ਮਕਾਨ ਵਿਚ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਬਿਜਲੀ ਤੇ ਪਾਣੀ ਦਾ ਉੱਚਿਤ ਪ੍ਰਬੰਧ ਹੈ, ਉੱਥੇ ਹੀ ਇਹ ਮਕਾਨ ਲੋਕਾਂ ਦੀ ਸਹੂਲਤਾਂ ਲਈ ਸਪੁਰਦ ਕੀਤਾ ਜਾਵੇਗਾ | ਇਸ ਨੇਕ ਉਪਰਾਲੇ 'ਤੇ ਬਾਬਾ ਬਲਜੀਤ ਸਿੰਘ ਤੇ ਗ੍ਰਾਮ ਪੰਚਾਇਤ ਬੁਰਜ ਨਕਲੀਆਂ ਵਲੋਂ ਦਾਨੀ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਕੇਹਰ ਸਿੰਘ, ਸਾਬਕਾ ਸਰਪੰਚ ਸ਼ਿੰਦਰਪਾਲ ਸਿੰਘ, ਨੰਬਰਦਾਰ ਦਲਜੀਤ ਸਿੰਘ, ਮਾ: ਜਸਮੇਲ ਸਿੰਘ, ਪੰਚ ਸੁਖਦੇਵ ਸਿੰਘ, ਚਰਨਜੀਤ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ (ਸਾਰੇ ਪੰਚ), ਸਾਬਕਾ ਸਰਪੰਚ ਕੁਲਦੀਪ ਸਿੰਘ, ਮਾ: ਜਗਜੀਵਨ ਸਿੰਘ, ਚਮਕੌਰ ਸਿੰਘ ਕੌਰਾ, ਨੰਬਰਦਾਰ ਸਰਬਜੀਤ ਸਿੰਘ, ਮਾਤਾ ਅਵਤਾਰ ਕੌਰ, ਜੰਗੀਰ ਕੌਰ, ਮਹਿੰਦਰ ਕੌਰ, ਸੁਰਜੀਤ ਕੌਰ, ਗੁਰਦੇਵ ਕੌਰ, ਸੁਰਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੰਬੜਾਂ ਦਾਣਾ ਮੰਡੀ 'ਚ ਖ਼ਰੀਦ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਹਜ਼ਾਰਾਂ ਬੋਰੀ ਕਣਕ ਖੁੱਲੇ੍ਹ ਅਸਮਾਨ ਹੇਠ ਅਗਲੀ ਖ਼ਬਰ ਜੀ. ਏ. ਡੀ. ਇੰਟਰਨੈਸ਼ਨਲ ਸਕੂਲ ਝੋਰੜਾਂ ਦੇ ਵਿਦਿਆਰਥੀਆਂ ਨੇ ਅੱਠਵੀਂ ਜਮਾਤ ਦੇ ਨਤੀਜਿਆਂ 'ਚ ਮੱਲਾਂ ਮਾਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।