16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਡਾ. ਜਸਪ੍ਰੀਤ ਸਿੰਘ ਬੀਜਾ ਦਾ ਪਿੰਡ ਆਲਮਪੁਰ ਵਿਖੇ ਸਨਮਾਨ

ਅਜੀਤ ਡੈਸਕ 30-04-2026
ਮਲੌਦ 29 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)- ਆਮ ਆਦਮੀ ਪਾਰਟੀ ਦੇ ਐਸ.ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਅਤੇ ਹਲਕਾ ਪਾਇਲ ਤੋਂ 2022 ਵਿੱਚ ਚੋਣ ਲੜ ਚੁੱਕੇ ਡਾ: ਜਸਪ੍ਰੀਤ ਸਿੰਘ ਬੀਜਾ ਦਾ ਪਿੰਡ ਆਲਮਪੁਰ ਚਾਪੜਾ ਵਿਖੇ ਪੁੱਜਣ ਤੇ ਸਨਮਾਨ ਕੀਤਾ ਗਿਆ | ਆਪ ਦੇ ਕੱਟੜ ਸਮਰਥੱਕ ਸਵਰਨਜੀਤ ਸਿੰਘ ਨੇ ਡਾ: ਬੀਜਾ ਨੂੰ ਸਾਥੀਆ ਸਮੇਤ ਬੁੱਕਾ ਭੇਟ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਡਾ: ਬੀਜਾ ਦੀ ਪੂਰੀ ਤਨਦੇਹੀ ਨਾਲ 2027 ਦੀਆਂ ਚੋਣਾ ਵਿੱਚ ਮਦਦ ਕਰਨਗੇ | ਇਸ ਸਮੇਂ ਡਾ: ਜਸਪ੍ਰੀਤ ਸਿੰਘ ਨੇ ਕਿਹਾ ਕਿ ਪਾਰਟੀ ਵੱਲੋਂ ਜਿਹਨਾਂ ਲੋਕਾ ਨੂੰ ਰਾਜ ਸਭਾ ਦੇ ਮੈਂਬਰ ਬਣਾ ਕੇ ਵੱਡਾ ਮਾਣ ਦਿੱਤਾ ਗਿਆ ਸੀ ਪਰ ਉਨਾਂ ਨੇ ਪੰਜਾਬ ਨਾਲ ਗ਼ੱਦਾਰੀ ਕੀਤੀ ਹੈ, ਉੱਥੇ ਆਪਣੇ ਸਿਆਸੀ ਭਵਿੱਖ ਨੂੰ ਵੀ ਧੁੰਦਲਾ ਕਰ ਲਿਆ, ਕਿਉਂਕਿ ਭਾਜਪਾ ਵਿੱਚ ਜਿਹੜੇ ਕੈਪਟਨ ਅਮਰਿੰਦਰ ਸਿੰਘ ਵਰਗੇ ਵੱਡੇ ਕੱਦ ਵਾਲੇ ਆਗੂ ਸ਼ਾਮਿਲ ਹੋਏ ਸਨ ਅੱਜ ਉਹ ਵੀ ਪਛਤਾਅ ਰਹੇ ਹਨ, ਇਸੇ ਤਰਾਂ ਰਾਘਵ ਚੱਡਾ ਦੀ ਟੀਮ ਨੂੰ ਵੀ ਥੋੜੇ ਸਮੇਂ ਵਿੱਚ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ ਕਿ ਜਿੰਨਾ ਲੋਕਾਂ ਨੇ ਉਹਨਾਂ ਨੂੰ ਰਾਜਭਾਗ ਦਿੱਤਾ, ਉਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਚੰਗਾ ਨਹੀਂ ਕੀਤਾ | ਡਾ: ਬੀਜਾ ਨੇ ਕਿਹਾ ਕਿ ਪੰਜਾਬ ਦੇ ਲੋਕ ਚਟਾਨ ਵਾਂਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਖੜੇ ਹਨ | ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਵੀ ਕਿਸੇ ਲਾਲਚ ਜਾਂ ਦਬਾਅ ਅੱਗੇ ਨਹੀਂ ਝੁਕਣਗੇ | ਕੇਂਦਰ ਦੀ ਭਾਜਪਾ ਸਰਕਾਰ ਭਾਵੇਂ ਕਿਸੇ ਕਿਸਮ ਦੇ ਵੀ ਹੱਥ ਕੰਡੇ ਅਪਣਾ ਲਵੇ | ਇਸ ਸਮੇਂ ਵੀਰਦਵਿੰਦਰ ਸਿੰਘ, ਗੋਗੀ ਫ਼ਿਰੋਜਪੁਰ, ਮਨਦੀਪ ਸਿੰਘ, ਹਰਜੀਤ ਸਿੰਘ ਬਿੱਲੂ ਅਤੇ ਦਲੇਰ ਸਿੰਘ ਆਦਿ ਵੀ ਹਾਜਿਰ ਸਨ |
ਪਿਛਲੀ ਖ਼ਬਰ ਵਿਸਾਖੀ ਤੋਂ 2 ਹਫ਼ਤੇ ਬਾਅਦ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ ਅਗਲੀ ਖ਼ਬਰ ਹਿੱਸੋਵਾਲ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਵਿਖੇ ਦਸਤਾਰ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।