16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਮੇਰਾ ਸੁਪਨਾ ਕਿ ਹੋਰ ਮਿਹਨਤ ਕਰਕੇ ਯੂ. ਪੀ. ਐਸ. ਸੀ. ਵਰਗੀ ਮਿਆਰੀ ਪ੍ਰੀਖਿਆ ਪਾਸ ਕਰਕੇ ਉੱਚ ਅਹੁਦੇ ਤੇ ਪੁੱਜਣਾ- ਗੁਰਸਿਮਰਨ ਕੌਰ ਮਾਂਗੇਵਾਲ

ਅਜੀਤ ਡੈਸਕ 30-04-2026
ਮਲੌਦ, 29 ਅਪਰੈਲ (ਸਹਾਰਨ ਮਾਜਰਾ)- ਹਲਕੇ ਦੇ ਨਾਮਵਰ ਪਿੰਡ ਮਾਂਗੇਵਾਲ ਦੀ ਹੋਣਹਾਰ ਬੱਚੀ ਗੁਰਸਿਮਰਨ ਕੌਰ ਪੁੱਤਰੀ ਸੈਕਟਰੀ ਹਰਪ੍ਰੀਤ ਸਿੰਘ ਨੇ ਸੀ. ਬੀ. ਐਸ. ਸੀ ਬੋਰਡ ਦੀ 10ਵੀਂ ਜਮਾਤ ਵਿਚੋਂ 99 ਪ੍ਰਤੀਸ਼ਤ ਅੰਕ ਲੈ ਕੇ ਪੂਰੇ ਦੇਸ਼ ਭਰ ਵਿਚੋਂ 6ਵਾਂ, ਬਲਾਕ ਵਿਚੋਂ ਪਹਿਲਾ ਅਤੇ ਆਪਣੇ ਸਕੂਲ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਸਕੂਲ ਰਾੜਾ ਸਾਹਿਬ ਵਿਚੋਂ ਵੀ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਵਿਦਿਆਰਥਣ ਦੇ ਪਿਤਾ ਸੈਕਟਰੀ ਹਰਪ੍ਰੀਤ ਸਿੰਘ ਅਤੇ ਉੱਘੇ ਸੋਸ਼ਲ ਆਗੂ ਸਿੱਖਿਆ ਪ੍ਰੇਮੀ ਇੰਦਰਪ੍ਰੀਤ ਸਿੰਘ ਮਾਂਗੇਵਾਲ ਨੇ ਕਿਹਾ ਕਿ ਬੱਚੀ ਗੁਰਸਿਮਰਨ ਕੌਰ ਬਹੁਤ ਹੀ ਜ਼ਿਆਦਾ ਮਿਹਨਤੀ ਹੋਣ ਕਾਰਨ ਤਕਰੀਬਨ ਹਰੇਕ ਜਮਾਤ ਵਿਚੋਂ ਹੀ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਦੀ ਆ ਰਹੀ ਹੈ | ਉਸ ਨੇ ਅਨੇਕਾਂ ਮਾਣ ਸਨਮਾਨ ਪ੍ਰਾਪਤ ਕੀਤੇ ਹਨ | ਜਿਸ ਤੇ ਪੂਰੇ ਪਿੰਡ ਮਾਂਗੇਵਾਲ ਮਾਣ ਮਹਿਸੂਸ ਕਰਦਾ ਹੈ ਕਿ ਇਹ ਹੋਣਹਾਰ ਬੱਚੀ ਹੋਰ ਮਿਹਨਤ ਕਰਕੇ ਇੱਕ ਨਾ ਇੱਕ ਦਿਨ ਬੁਲੰਦੀਆਂ ਨੂੰ ਛੋਹ ਕੇ ਪਿੰਡ ਮਾਂਗੇਵਾਲ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ | ਇੰਦਰਪ੍ਰੀਤ ਸਿੰਘ ਮਾਂਗੇਵਾਲ ਨੇ ਕਿਹਾ ਕਿ ਇਸ ਬੱਚੀ ਨੂੰ ਹੋਰ ਹੌਸਲਾ ਅਫ਼ਜ਼ਾਈ ਕਰਨ ਲਈ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਬੱਚੀ ਗੁਰਸਿਮਰਨ ਕੌਰ ਨੇ ਕਿਹਾ ਕਿ ਉਹ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਸਮੂਹ ਸਟਾਫ਼ ਅਤੇ ਆਪਣੇ ਮਾਤਾ ਪਿਤਾ ਨੂੰ ਦਿੰਦੇ ਹਨ | ਜਿਹੜੇ ਹਰ ਪਲ ਹਰ ਪੱਖੋਂ ਉਨ੍ਹਾਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਗ੍ਰਹਿਣ ਕਰਨ ਲਈ ਹਰ ਪੱਖੋਂ ਸਹਾਇਤਾ ਕਰਦੇ ਹਨ | ਉਸ ਦਾ ਸੁਪਨਾ ਹੈ ਕਿ ਉਹ ਹੋਰ ਮਿਹਨਤ ਕਰਕੇ ਯੂ. ਪੀ. ਐਸ. ਸੀ ਵਰਗੀ ਮਿਆਰੀ ਪ੍ਰੀਖਿਆ ਪਾਸ ਕਰਕੇ ਉੱਚ ਅਹੁਦੇ ਤੇ ਪੁੱਜੇਗੀ |

ਪਿਛਲੀ ਖ਼ਬਰ 19ਵੀਂ ਸਾਈਾ ਮੂਰਤੀ ਸਥਾਪਨਾ ਵਰ੍ਹੇਗੰਢ ਮੌਕੇ ਸ਼ਰਧਾ ਦਾ ਹੜ੍ਹ ਅਗਲੀ ਖ਼ਬਰ ਖੰਨਾ ਬਾਰ ਐਸੋਸੀਏਸ਼ਨ ਵਲੋਂ ਜੱਜ ਭੁਪਿੰਦਰ ਮਿੱਤਲ ਲਈ ਵਿਦਾਇਗੀ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।