07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਹਿਜੋ ਮਾਜਰਾ ਸਕੂਲ ਦੇ ਹਰਸ਼ ਚੌਧਰੀ ਨੇ ਵਜ਼ੀਫ਼ਾ ਪ੍ਰੀਖਿਆ ਦੀ ਮੈਰਿਟ 'ਚ ਆਪਣਾ ਨਾਂਅ ਦਰਜ ਕਰਵਾਇਆ

ਅਜੀਤ ਡੈਸਕ 02-05-2026
ਮਾਛੀਵਾੜਾ ਸਾਹਿਬ, 1 ਮਈ (ਰਾਜਦੀਪ ਸਿੰਘ ਅਲਬੇਲਾ)-ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਕਰਵਾਈ ਗਈ ਵਜ਼ੀਫ਼ਾ ਪ੍ਰੀਖਿਆ ਐਨ. ਐੈੱਮ. ਐੈੱਮ. ਐੈੱਸ. (ਨੈਸ਼ਨਲ ਮੀਨਜ ਕਮ ਮੈਰਿਟ ਸਕਾਲਰਸ਼ਿਪ 2025-26) 'ਚ ਸਰਕਾਰੀ ਹਾਈ ਸਕੂਲ ਸਹਿਜੋ ਮਾਜਰਾ ਦੇ ਵਿਦਿਆਰਥੀ ਹਰਸ਼ ਚੌਧਰੀ ਨੇ ਅਧਿਆਪਕਾਂ ਦੀ ਅਗਵਾਈ 'ਚ 102 ਅੰਕ ਪ੍ਰਾਪਤ ਕਰ ਕੇ ਮੈਰਿਟ ਵਿਚ ਸਥਾਨ ਪ੍ਰਾਪਤ ਕੀਤਾ ¢ ਸਕੂਲ ਇੰਚਾਰਜ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਵਿਦਿਆਰਥੀ ਨੇ ਸਾਲਾਨਾ ਨਤੀਜੇ 'ਚ ਵੀ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ¢ ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਹਿਜੋ ਮਾਜਰਾ ਚੈਰੀਟੇਬਲ ਸੁਸਾਇਟੀ ਵੱਲੋਂ ਵੀ ਬੱਚੇ ਨੂੰ ਮੁਬਾਰਕਬਾਦ ਦਿੱਤੀ ਗਈ ¢ ਸਾਬਕਾ ਸਰਪੰਚ ਸਵਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਵਲੋਂ ਬੱਚੇ ਨੂੰ ਹਰੇਕ ਸਹਿਯੋਗ ਲਈ ਕਿਹਾ ਗਿਆ ¢ ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਮੌਜੂਦ ਸੀ¢ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਕੌਰ ਅਤੇ ਹੋਰ ਮੈਂਬਰ ਸਾਹਿਬਾਨ ਵਲੋਂ ਬੱਚੇ ਨੂੰ ਮੁਬਾਰਕਬਾਦ ਦਿੱਤੀ ਗਈ ¢
ਪਿਛਲੀ ਖ਼ਬਰ ਖੰਨਾ 'ਚ ਫਿਰੌਤੀ ਨਾ ਦੇਣ 'ਤੇ ਢਾਬੇ 'ਤੇ ਹੋਈ ਫਾਇਰਿੰਗ ਅਗਲੀ ਖ਼ਬਰ ਡਾਂਸ ਦੇ ਰੰਗਾਂ ਨਾਲ ਰੰਗਿਆ ਵਿਕਟੋਰੀਆ ਪਬਲਿਕ ਸਕੂਲ ਲਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।