07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਜੰਗਲਾਤ ਵਿਭਾਗ ਨੇ ਕੱਸਿਆ ਸ਼ਿਕੰਜਾ, ਪਵਾਤ ਪੁਲ 'ਤੇ ਬਣੇ ਅਹਾਤੇ ਤੋਂ ਜ਼ਮੀਨ ਨੂੰ ਛੁਡਾਇਆ

ਅਜੀਤ ਡੈਸਕ 02-05-2026
ਮਾਛੀਵਾੜਾ ਸਾਹਿਬ, 1 ਮਈ (ਮਨੋਜ ਕੁਮਾਰ)-ਜੰਗਲਾਤ ਵਿਭਾਗ ਫਿਲਹਾਲ ਮੁਸਤੈਦ ਹੁੰਦੇ ਹੋਏ ਨਾਜਾਇਜ਼ ਕਾਬਜਦਾਰਾ ਵਿਰੁੱਧ ਸ਼ਿਕੰਜਾ ਕੱਸਣ ਲੱਗ ਪਿਆ ਹੈ¢ ਹਾਲਕਿ ਵਿਭਾਗ ਦੀ ਕਾਰਵਾਈ ਭਾਵੇਂ ਦੇਰ ਬਾਅਦ ਹੀ ਸਹੀ ਪਰ ਸਹੀ ਦਿਸ਼ਾ ਵਿੱਚ ਚੁੱਕਿਆ ਵਧੀਆ ਕਦਮ ਜ਼ਰੂਰ ਹੈ¢ ਪਵਾਤ ਦੇ ਪੁਲ 'ਤੇ ਸ਼ਰਾਬ ਦੇ ਠੇਕੇ ਨਾਲ ਬਣਿਆ ਅਹਾਤਾ ਜਿਸ ਨੇ ਜੰਗਲਾਤ ਵਿਭਾਗ ਦੀ ਜ਼ਮੀਨ ਦਾ ਵੱਡਾ ਹਿੱਸਾ ਕਾਬਜ਼ ਕੀਤਾ ਹੋਇਆ ਸੀ ਤੇ ਉੱਥੇ ਪਿਆਕੜਾਂ ਦੀਆਂ ਮਹਿਫ਼ਲਾਂ ਸੱਜਦੀਆ ਸਨ | ਉਸ ਨੰੂ ਵਿਭਾਗ ਨੇ ਫਿਲਹਾਲ ਉਖੇੜ ਦਿੱਤਾ ਹੈ ਤੇ ਉਸ ਅਹਾਤੇ ਨੂੰ ਉੱਥੋਂ ਹਟਾ ਦਿੱਤਾ ਗਿਆ ਹੈ¢ ਇਸ ਕਾਰਵਾਈ ਬਾਰੇ ਵਣ ਰੇਂਜ ਅਫ਼ਸਰ ਸਮਰਾਲਾ ਡਵੀਜ਼ਨ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਕੋਈ ਵੀ ਅਨਸਰ ਬਖਸਿਆ ਨਹੀਂ ਜਾਵੇਗਾ¢ ਜੰਗਲਾਤ ਦੀ ਜਗਾ 'ਤੇ ਕੋਈ ਵੀ ਉਸਾਰੀ ਪੂਰੀ ਤਰ੍ਹਾਂ ਗ਼ੈਰਕਾਨੰੂਨੀ ਹੈ ਤੇ ਕਾਨੂੰਨ ਤੋਂ ਉੱਪਰ ਕੋਈ ਨਹੀਂ¢ ਉਨ੍ਹਾਂ ਦੱਸਿਆ ਕਿ ਜਲਦ ਹੀ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਮੁਹਿੰਮ ਚਲਾਈ ਜਾ ਰਹੀ ਹੈ ਤੇ ਜਿੱਥੇ ਕਿਤੇ ਵੀ ਕੋਈ ਕਾਬਜਦਾਰ ਹੋਇਆ ਉਸ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ¢
ਕੀ ਆਖਦਾ ਹੈ ਕਾਨੂੰਨ
ਜੰਗਲਾਤ ਵਿਭਾਗ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ ਜਾਂ ਫਿਰ ਕਿਸੇ ਜਗਾ 'ਤੇ ਕਾਬਜ਼ ਹੋਣਾ ਕਾਨੂੰਨ ਦੀ ਨਜ਼ਰ ਵਿਚ ਅਪਰਾਧ ਹੈ | ਇਸ ਲਈ ਬਾਕਾਇਦਾ ਤਿੰਨ ਸਾਲ ਦੀ ਸਜ਼ਾ ਤੇ 5000 ਰੁਪਏ ਜੁਰਮਾਨਾ ਹੋ ਸਕਦਾ ਹੈ ਤੇ ਇਹ ਦੋਵੇਂ ਵੀ ਇਕੱਠੇ ਹੋ ਸਕਦੇ ਹਨ¢
ਪਵਾਤ ਪੁਲ 'ਤੇ ਬਣੇ ਠੇਕੇ ਨੂੰ ਵੀ ਨੋਟਿਸ
ਪਵਾਤ ਪੁਲ ਕੋਲ ਜੰਗਲਾਤ ਦੀ ਜ਼ਮੀਨ 'ਤੇ ਬਣੇ ਸ਼ਰਾਬ ਦੇ ਠੇਕੇ ਨੂੰ ਵੀ ਉੱਥੋਂ ਹਟਾਉਣ ਲਈ 15 ਦਿਨਾਂ ਦਾ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਦੀ ਪੁਸ਼ਟੀ ਖ਼ੁਦ ਸਮਿੰਦਰ ਸਿੰਘ ਨੇ ਕੀਤੀ | ਉਨ੍ਹਾਂ ਦੱਸਿਆ ਕਿ ਜਲਦ ਹੀ ਇੱਥੋਂ ਠੇਕਾ ਵੀ ਹਟਾ ਦਿੱਤਾ ਜਾਵੇਗਾ¢
ਪਿਛਲੀ ਖ਼ਬਰ ਸਾਂਝੀ ਰਸੋਈ ਵਿਖੇ ਖੇਤਪਾਲ ਘਲੋਟੀ ਦੀ ਬਰਸੀ ਮੌਕੇ ਵਿਸ਼ਾਲ ਭੰਡਾਰਾ ਲਗਾਇਆ <br/> ਅਗਲੀ ਖ਼ਬਰ ਬਾਰ੍ਹਵੀਂ 'ਚੋਂ ਅੱਵਲ ਰਹੀ ਹਰਮੀਤ ਕੌਰ ਕੈਲੇ ਨੂੰ ਨਾਨਕਿਆਂ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।