11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

-ਮਰਦਮਸ਼ੁਮਾਰੀ 2027' ਲਈ ਚੌਥੀ ਅਤੇ ਆਖ਼ਰੀ ਸਿਖਲਾਈ ਮੁਕੰਮਲ- <br> ਮਰਦਮਸ਼ੁਮਾਰੀ 2027 ਲਈ ਤਾਇਨਾਤ ਅਮਲੇ ਦੀ ਭੂਮਿਕਾ ਮਹੱਤਵਪੂਰਨ-ਨਾਇਬ ਤਹਿਸੀਲਦਾਰ

ਅਜੀਤ ਡੈਸਕ 03-05-2026
ਖੰਨਾ, 2 ਮਈ (ਹਰਜਿੰਦਰ ਸਿੰਘ ਲਾਲ)-ਭਾਰਤ ਦੀ ਮਰਦਮਸ਼ੁਮਾਰੀ 2027 ਦੇ ਰਾਸ਼ਟਰੀ ਕਾਰਜ ਨੂੰ ਸਫ਼ਲ ਬਣਾਉਣ ਲਈ ਕਿਸ਼ੋਰੀ ਲਾਲ ਜੇਠੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਭਾਰਤ ਦੀ ਮਰਦਮਸ਼ੁਮਾਰੀ 2027 ਲਈ ਪਹਿਲੇ ਪੜਾਅ ਦੀ ਚੌਥੀ ਅਤੇ ਆਖ਼ਰੀ ਸਿਖਲਾਈ ਵਰਕਸ਼ਾਪ ਸਫਲਤਾਪੂਰਵਕ ਸਮਾਪਤ ਕੀਤੀ ਗਈ | ਇਸ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਯੋਜਨ ਐਸ. ਡੀ. ਐਮ. ਖੰਨਾ ਸਵਾਤੀ ਟਿਵਾਣਾ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਦੀ ਯੋਗ ਅਗਵਾਈ ਵਿੱਚ ਕੀਤਾ ਗਿਆ | ਇਸ ਵਰਕਸ਼ਾਪ ਦੇ ਸਮਾਪਨ ਸਮਾਰੋਹ ਮੌਕੇ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਦੀ ਮਰਦਮਸ਼ੁਮਾਰੀ 2027 ਦੀ ਸਫਲਤਾ ਲਈ ਤਾਇਨਾਤ ਅਮਲੇ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਨੂੰ ਚਾਰ ਫੇਜ਼ਾਂ 'ਚ ਮੁਕੰਮਲ ਕੀਤਾ ਗਿਆ | ਜਿਸ ਦੌਰਾਨ 200 ਗਿਣਤੀਕਾਰਾਂ ਤੇ ਸੁਪਰਵਾਈਜ਼ਰ ਨੂੰ ਸਿਖਲਾਈ ਦਿੱਤੀ ਗਈ | ਇਸ ਸਿਖਲਾਈ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਸੈਂਸਿਜ਼ ਇੰਚਾਰਜ ਅਵਤਾਰ ਸਿੰਘ, ਅਮਨਦੀਪ ਸਿੰਘ, ਨਰਿੰਦਰ ਸਿੰਘ (ਆਈ. ਟੀ. ਟੀਮ) ਨੋਡਲ ਅਫਸਰ ਪਿ੍ੰਸੀਪਲ ਨਵਤੇਜ ਸ਼ਰਮਾ, ਹੈੱਡ ਮਾਸਟਰ ਗੁਰਦੀਪ ਘਈ ਅਤੇ ਸੌਰਵ ਮੈਨਰੋ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ | ਇਸ ਮੌਕੇ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਵੱਲੋਂ ਬਾਖ਼ੂਬੀ ਢੰਗ ਨਾਲ ਮੰਚ ਸੰਚਾਲਨ ਕੀਤਾ ਗਿਆ ਅਤੇ ਸੁਪਰਵਾਈਜ਼ਰਾਂ ਤੇ ਗਿਣਤੀਕਾਰਾਂ ਨੂੰ ਆਪਣਾ ਕਾਰਜ ਨਿਸ਼ਠਾ ਅਤੇ ਇਮਾਨਦਾਰੀ ਨਾਲ ਕਰਨ ਲਈ ਸਹੁੰ ਚੁੱਕਣ ਦੀ ਰਸਮ ਅਦਾ ਕਰਵਾਈ ਗਈ | ਇਸ ਮੌਕੇ ਫ਼ੀਲਡ ਟਰੇਨਰ ਸੋਨੀਆ ਅਤੇ ਰਾਜਵਿੰਦਰ ਕੌਰ ਨੂੰ ਵਡਮੁੱਲੀਆਂ ਸੇਵਾਵਾਂ ਨਿਭਾਉਣ ਲਈ ਸਨਮਾਨਿਤ ਵੀ ਕੀਤਾ ਗਿਆ | ਇਸ ਵਰਕਸ਼ਾਪ ਦਾ ਪ੍ਰਬੰਧ ਚਲਾਉਣ ਲਈ ਅਮਰੀਕ ਸਿੰਘ ਰੀਡਰ, ਹਰਪਾਲ ਸਿੰਘ ਟੀ. ਏ. ਪਿ੍ਤਪਾਲ ਸਿੰਘ, ਸੁਖਦੇਵ ਸਿੰਘ, ਨੇਹਾ ਸ਼ਰਮਾ ਵੱਲੋਂ ਆਪਣੀਆਂ ਅਹਿਮ ਸੇਵਾਵਾਂ ਨਿਭਾਈਆਂ ਗਈਆਂ |
ਪਿਛਲੀ ਖ਼ਬਰ ਨੌਜਵਾਨ ਕਤਲ ਮਾਮਲੇ 'ਚ 11 ਵਿਅਕਤੀਆਂ ਸਮੇਤ 21 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।