13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜਾਬ ਸਰਕਾਰ ਕਿਸਾਨ ਤੇ ਡੇਅਰੀ ਫ਼ਾਰਮਰ ਦੀ ਹਿਤੈਸ਼ੀ ਸਰਕਾਰ ਸਾਬਿਤ ਹੋਈ-ਲਿਬੜਾ

ਅਜੀਤ ਡੈਸਕ 03-05-2026
ਖੰਨਾ, 2 ਮਈ (ਹਰਜਿੰਦਰ ਸਿੰਘ ਲਾਲ)-ਭਗਵੰਤ ਮਾਨ ਦੀ ਪੰਜਾਬ ਸਰਕਾਰ ਨੇ ਅੱਜ ਕਿਸਾਨਾਂ ਤੇ ਡੇਅਰੀ ਫ਼ਾਰਮਰਾਂ ਦੇ ਹੱਕ ਵਿਚ ਇਤਿਹਾਸਿਕ ਫ਼ੈਸਲਾ ਲਿਆ ਜਦੋਂ ਪਹਿਲੀ ਵਾਰ ਦੁੱਧ ਦੇ ਰੇਟ ਵਿਚ 20 ਕਿੱਲੋ ਫੈਟ ਵਿਚ ਵਾਧਾ ਕਰ ਕੇ ਕਿਸਾਨ ਤੇ ਡੇਅਰੀ ਫ਼ਾਰਮਰਜ਼ ਦੀ ਬਾਹ ਫੜੀ ਹੈ | ਇਹ ਪ੍ਰਗਟਾਵਾ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸਕੱਤਰ ਤੇ ਲਿਬੜਾ ਮਾਹੀਵਾਲ ਡੇਅਰੀ ਫਾਰਮ ਦੇ ਮਾਲਕ ਯਾਦਵਿੰਦਰ ਸਿੰਘ ਲਿਬੜਾ ਨੇ ਦਾਣਾ ਮੰਡੀ ਖੰਨਾ ਵਿਖੇ ਕੀਤਾ | ਲਿਬੜਾ ਨੇ ਕਿਹਾ ਕਿ ਭਗਵੰਤ ਮਾਨ ਨੇ ਘਾਟੇ ਵਿਚ ਚੱਲ ਰਹੇ ਡੇਅਰੀ ਦੇ ਧੰਦੇ ਨੂੰ ਬਚਾ ਲਿਆ ਹੈ | ਪਿਛਲੇ 75 ਸਾਲਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ | ਦੁੱਧ ਰੇਟ ਵਿਚ ਸਰਕਾਰ ਨੇ ਭਾਰੀ ਵਾਧਾ ਕੀਤਾ ਗਿਆ ਹੋਵੇ | ਇਸ ਫ਼ੈਸਲੇ ਨਾਲ ਹੋਰ ਨੌਜਵਾਨ ਡੇਅਰੀ ਦੇ ਧੰਦੇ ਨਾਲ ਜੁੜਨਗੇ ਤੇ ਪੰਜਾਬ 'ਚ ਬੇਰੁਜ਼ਗਾਰੀ ਘਟੇਗੀ | ਉਨ੍ਹਾਂ ਕਿਹਾ ਕਿ ਦੁੱਧ ਦੀ ਪੰਜਾਬ 'ਚ ਬਹੁਤ ਘਾਟ ਹੈ | ਇਸ ਕਾਰਨ ਨਕਲੀ ਦੁੱਧ ਵੀ ਬਹੁਤ ਬਣ ਰਿਹਾ ਹੈ | ਇਸ ਫ਼ੈਸਲੇ ਨਾਲ ਡੇਅਰੀ ਫਾਰਮਰ ਹੋਰ ਜ਼ਿਆਦਾ ਦੁੱਧ ਪੈਦਾ ਕਰਨਗੇ | ਇਸ ਨਾਲ ਆਮ ਲੋਕਾਂ ਨੂੰ ਚੰਗੀ ਕੁਆਲਿਟੀ ਦਾ ਦੁੱਧ ਮਿਲ ਸਕੇਗਾ | ਇਸ ਮੌਕੇ ਉਨ੍ਹਾਂ ਨਾਲ ਡੇਅਰੀ ਫਾਰਮਰ ਸ਼ਮਸ਼ੇਰ ਸਿੰਘ ਜਲਾਜਣ, ਜਗਦੇਵ ਸਿੰਘ ਹੋਲ, ਗੋਲਡੀ ਲਿਬੜਾ, ਪਵਨਪ੍ਰੀਤ ਸਿੰਘ ਲਿਬੜਾ, ਬੈਨੀਪਾਲ ਈਸੜੂ, ਮੇਵਾ ਸਿੰਘ ਇਕੋਲਾਹੀ, ਬੂਟ ਸਿੰਘ ਕੰਮਾ ਆਦਿ ਹਾਜਰ ਸਨ |
ਪਿਛਲੀ ਖ਼ਬਰ ਝਾੜ ਸਾਹਿਬ ਕਾਲਜ ਦੀ ਅਲੂਮਨੀ ਮੀਟ ਕਰਵਾਈ ਅਗਲੀ ਖ਼ਬਰ ਅਕਾਲੀ ਨੇਤਾ ਅਜੀਤ ਸਿੰਘ ਕੰਗ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।