16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ 'ਚ ਭਾਰਤ ਹੋਰ ਨਿਘਾਰ ਵੱਲ, 157ਵੇਂ ਸਥਾਨ 'ਤੇ ਖਿਸਕਿਆ ਹਰਪ੍ਰੀਤ ਸਿੰਘ ਲਾਡੀ ਸਿੱਧੂ ਪ੍ਰੈੱਸ ਕਲੱਬ ਤਹਿਸੀਲ ਰਾਏਕੋਟ ਦੇ ਪ੍ਰਧਾਨ ਚੁਣੇ ਗਏ <br/>

ਪ੍ਰੈੱਸ ਕਲੱਬ ਤਹਿਸੀਲ ਰਾਏਕੋਟ ਦੇ ਸਰਬਸੰਮਤੀ ਨਾਲ ਚੁਣੇ ਪ੍ਰਧਾਨ ਹਰਪ੍ਰੀਤ ਸਿੰਘ ਲਾਡੀ ਸਿੱਧੂ ਤੇ ਹੋਰ ਅਹੁਦੇਦਾਰ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ | ਤਸਵੀਰ : ਬਲਵਿੰਦਰ ਸਿੰਘ ਲਿੱਤਰ <br/> 04-05-2026
ਰਾਏਕੋਟ, 3 ਮਈ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾਈ ਸਕੱਤਰ ਜਨਰਲ ਸੰਤੋਖ ਗਿੱਲ ਨੇ ਪੱਤਰਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ 'ਚ ਭਾਰਤ ਪਿਛਲੇ ਸਾਲ ਦੇ ਮੁਕਾਬਲੇ ਹੋਰ ਵੀ ਨਿਘਾਰ ਵੱਲ ਗਿਆ ਹੈ ਅਤੇ ਦੁਨੀਆਂ ਦੇ 180 ਦੇਸ਼ਾਂ ਦੀ ਸੂਚੀ 'ਚ 157ਵੇਂ ਸਥਾਨ 'ਤੇ ਖਿਸਕ ਗਿਆ ਹੈ | ਉਨ੍ਹਾਂ ਸੱਚ ਲਿਖਣ ਲਈ ਆਪਣੀ ਜਾਨ ਗਵਾਉਣ ਵਾਲੇ, ਜਾਨਲੇਵਾ ਹਮਲਿਆਂ, ਧਮਕੀਆਂ ਦਾ ਸਾਹਮਣਾ ਕਰਨ ਵਾਲੇ ਅਤੇ ਕਾਨੂੰਨੀ ਘੁੰਮਣ-ਘੇਰੀਆਂ ਦਾ ਸਾਹਮਣਾ ਕਰ ਰਹੇ ਪੱਤਰਕਾਰਾਂ ਨੂੰ ਯਾਦ ਕਰਦਿਆਂ ਪ੍ਰੈੱਸ ਦੀ ਆਜ਼ਾਦੀ ਲਈ ਇਕਜੁੱਟ ਹੋ ਕੇ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ, ਵਿਕਾਸ ਤੇ ਸੁਰੱਖਿਆ ਦੀ ਜ਼ਾਮਨੀ ਲਈ ਪ੍ਰੈੱਸ ਦੀ ਆਜ਼ਾਦੀ ਮੁੱਢਲੀ ਸ਼ਰਤ ਹੈ ਅਤੇ ਆਜ਼ਾਦ ਅਤੇ ਭੈਅ ਮੁਕਤ ਪੱਤਰਕਾਰੀ ਤੋਂ ਬਿਨਾ ਲੋਕਤੰਤਰ ਬਚਾਇਆ ਹੀ ਨਹੀਂ ਜਾ ਸਕਦਾ | ਇਸ ਮੌਕੇ ਪ੍ਰੈੱਸ ਕਲੱਬ ਤਹਿਸੀਲ ਰਾਏਕੋਟ ਦੀ ਨਵੀਂ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ, ਜਿਸ ਦੌਰਾਨ ਹਰਪ੍ਰੀਤ ਸਿੰਘ ਲਾਡੀ ਸਿੱਧੂ ਨੂੰ ਪ੍ਰਧਾਨ, ਕੰਵਰਪਾਲ ਸਿੰਘ ਆਹਲੂਵਾਲੀਆ ਚੇਅਰਮੈਨ, ਦਲਵਿੰਦਰ ਸਿੰਘ ਰਛੀਨ ਜਨਰਲ ਸਕੱਤਰ ਅਤੇ ਸੁਨੀਲ ਅਗਰਵਾਲ ਖ਼ਜ਼ਾਨਚੀ ਚੁਣੇ ਗਏ, ਜਦਕਿ ਬਲਵਿੰਦਰ ਸਿੰਘ ਲਿੱਤਰ ਸੀਨੀਅਰ ਮੀਤ ਪ੍ਰਧਾਨ, ਗੁਰਚਰਨ ਸਿੰਘ ਹੂੰਝਣ ਮੀਤ ਪ੍ਰਧਾਨ, ਮਨਦੀਪ ਸਰੋਏ, ਬਲਵਿੰਦਰ ਸਿੰਘ ਧਾਲੀਵਾਲ ਅਤੇ ਮਨਜੀਤ ਸਿੰਘ ਥਿੰਦ ਸਕੱਤਰ, ਮਨਦੀਪ ਸਿੰਘ ਉੱਭੀ, ਖੁਸ਼ਵਿੰਦਰ ਸਿੰਘ ਸਰਾਭਾ ਅਤੇ ਗੁਰਵਿੰਦਰ ਸਿੰਘ ਹੈਪੀ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਚੁਣੇ ਗਏ | ਇਸ ਸਮੇਂ ਰਵਿੰਦਰ ਟੂਸੇ, ਕਿ੍ਸ਼ਨ ਗੋਪਾਲ, ਜਸਵੀਰ ਸਿੰਘ ਹੇਰਾਂ, ਜਗਰੂਪ ਸਿੰਘ, ਜੀ.ਐੱਸ ਚੰਦਰ, ਰੁਪਿੰਦਰ ਸਿੰਘ ਧਾਲੀਵਾਲ ਅਤੇ ਜਗਦੇਵ ਸਿੰਘ ਗਰੇਵਾਲ ਕਮੇਟੀ ਮੈਂਬਰ ਚੁਣੇ ਗਏ | ਇਸ ਮੌਕੇ ਸਰਬਸੰਮਤੀ ਨਾਲ ਪਾਸ ਮਤੇ ਰਾਹੀਂ ਭਗਵੰਤ ਮਾਨ ਸਰਕਾਰ ਤੋਂ ਪੱਤਰਕਾਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ |

ਪਿਛਲੀ ਖ਼ਬਰ ਸਾਬਕਾ ਬਲਾਕ ਪ੍ਰਧਾਨ ਸਮੇਤ ਵੱਡੀ ਗਿਣਤੀ 'ਚ ਪਰਿਵਾਰ ਐਸ. ਆਰ. ਕਲੇਰ ਦੀ ਅਗਵਾਈ ਹੇਠ ਅਕਾਲੀ ਦਲ 'ਚ ਹੋਏ ਸ਼ਾਮਿਲ <b... ਅਗਲੀ ਖ਼ਬਰ ਗੁਰੂ ਅੱਗੇ ਕੀਤੀ ਅਰਦਾਸ ਕਦੇ ਖ਼ਾਲੀ ਨਹੀਂ ਜਾਇਆ ਕਰਦੀ-ਨਾਨਕਸਰ ਸੰਪਰਦਾਇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।