23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਲਈ ਮੁਹਾਲੀ-ਚੰਡੀਗੜ੍ਹ ਦਾ ਟਰਿੱਪ ਲਗਾਇਆ

ਅਜੀਤ ਡੈਸਕ 05-05-2026
ਸਮਰਾਲਾ, 4 ਮਈ (ਗੋਪਾਲ ਸੋਫਤ)-ਸਥਾਨਕ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਲਈ ਸਕੂਲ ਵਲੋਂ ਮੁਹਾਲੀ-ਚੰਡੀਗੜ੍ਹ ਦਾ ਇਕ ਦਿਨ ਦਾ ਰੋਮਾਂਚਕ ਟਰਿੱਪ ਦਾ ਪ੍ਰਬੰਧ ਕੀਤਾ | ਟਰਿੱਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਰੋਜ਼ਾਨਾ ਦੀ ਵਿਅਸਤ ਜੀਵਨ ਸ਼ੈਲੀ ਤੋਂ ਕੁੱਝ ਸਮਾਂ ਬਾਹਰ ਕੱਢ ਕੇ ਮਨੋਰੰਜਨ ਤੇ ਤਾਜ਼ਗੀ ਪ੍ਰਦਾਨ ਕਰਨਾ ਸੀ | ਇਸ ਦੌਰੇ ਦੀ ਅਗਵਾਈ ਸਕੂਲ ਪਿ੍ੰਸੀਪਲ ਡਾ. ਪੂਨਮ ਸ਼ਰਮਾ ਦੇ ਨਿਰਦੇਸ਼ਾਂ ਹੇਠ ਕੀਤੀ ਗਈ | ਅਧਿਆਪਕ ਸਕੂਲ ਕੈਂਪਸ 'ਚ ਇਕੱਠੇ ਹੋਏ ਅਤੇ ਮੁਹਾਲੀ-ਚੰਡੀਗੜ੍ਹ ਲਈ ਰਵਾਨਾ ਹੋਏ | ਰਸਤੇ 'ਚ ਅਧਿਆਪਕਾਂ ਨੇ ਗਾਣੇ ਗਾ ਕੇ ਖੂਬ ਆਨੰਦ ਮਾਣਿਆ | ਮੁਹਾਲੀ ਪਹੁੰਚਣ ਉਪਰੰਤ ਉਨ੍ਹਾਂ ਨੇ ਸੀ. ਪੀ. 67 ਮਾਲ ਵਿਚ ਗਏ | ਦੁਪਹਿਰ ਦੇ ਸਮੇਂ ਸਭ ਨੇ ਇਕੱਠਿਆਂ ਬੈਠ ਕੇ ਭੋਜਨ ਕਰਦਿਆਂ ਗੱਲਬਾਤ ਰਾਹੀਂ ਆਪਣੇ ਅਨੁਭਵ ਸਾਂਝੇ ਕੀਤੇ | ਇਸ ਟਰਿੱਪ ਨੇ ਅਧਿਆਪਕਾਂ ਨੂੰ ਨਵੀਂ ਤਾਜ਼ਗੀ ਤੇ ਉਤਸ਼ਾਹ ਨਾਲ ਭਰ ਦਿੱਤਾ | ਸਕੂਲ ਪ੍ਰਬੰਧਕਾਂ ਵਲੋਂ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ |
ਪਿਛਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਬੁੱਢੇਵਾਲ ਵਿਖੇ ਕਰੀਅਰ ਕਾਊਾਸਲਿੰਗ ਸੈਸ਼ਨ ਕਰਵਾਇਆ ਅਗਲੀ ਖ਼ਬਰ ਭਗਤ ਪੂਰਨ ਸਿੰਘ ਸਕੂਲ ਦੀ ਦਿ੍ਸ਼ਟੀ ਸੇਢਾ ਦਾ ਦੁਮਾਲਾ ਸਜਾਉਣ 'ਚ ਤੀਸਰਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।