27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪਿੰਡ ਘੁਡਾਣੀ ਕਲ੍ਹਾਂ ਵਿਖੇ ਭਾਰਤੀ ਕਿਸਾਨ ਯੂਨੀ. ਏਕਤਾ ਉਗਰਾਹਾਂ ਦੀ ਮੀਟਿੰਗ

ਅਜੀਤ ਡੈਸਕ 10-05-2026
ਰਾੜਾ ਸਾਹਿਬ, 9 ਮਈ (ਸੁਖਵੀਰ ਸਿੰਘ ਚਣਕੋਈਆਂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦੋਰਾਹਾ ਦੀ ਮੀਟਿੰਗ ਬਲਾਕ ਪ੍ਰਧਾਨ ਹਾਕਮ ਸਿੰਘ ਜਰਗੜੀ ਦੀ ਪ੍ਰਧਾਨਗੀ ਹੇਠ ਪਿੰਡ ਘੁਡਾਣੀ ਕਲਾਂ ਵਿਖੇ ਹੋਈ | ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਜਸਵੀਰ ਸਿੰਘ ਅਸ਼ਕਰੀਪੁਰ ਨੇ ਦੱਸਿਆ ਕਿ ਅੱਜ 10 ਮਈ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਡੈਮਾਂ 'ਤੇ ਪਾਣੀਆਂ ਅਤੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਤੋਂ ਬਚਾਉਣ ਲਈ ਸੰਗਰੂਰ ਵਿਖੇ ਕਨਵੈਂਸ਼ਨ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਜਾਣ ਲਈ ਅਪੀਲ ਕੀਤੀ | ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਕੋਆਪਰੇਟਿਵ ਸੁਸਾਇਟੀਆਂ 'ਚ ਕਿਸਾਨਾਂ ਦਾ ਲੈਣ ਦੇਣ ਜੋ ਬੰਦ ਹੈ ਉਸ ਨੂੰ ਤੁਰੰਤ ਖੋਲਿ੍ਹਆ ਜਾਵੇ ਕਿਸਾਨਾਂ ਦੀ ਖੱਜਲ ਖੁਆਰੀ ਬੰਦ ਕੀਤੀ ਜਾਵੇ ਸਰਕਾਰ ਵੱਲੋਂ ਜੋ ਹੱਦ ਕਰਜ਼ੇ ਵਧਾਏ ਹਨ ਉਨ੍ਹਾਂ ਨੂੰ ਵੀ ਲਾਗੂ ਕੀਤਾ ਜਾਵੇ ਨਹੀਂ ਕਿਸਾਨ ਸੰਘਰਸ਼ ਕਰਨਗੇ | ਮੀਟਿੰਗ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਮਈ ਨੂੰ ਚੰਡੀਗੜ੍ਹ ਵਿਖੇ ਰੈਲੀ 'ਚ ਸ਼ਾਮਿਲ ਹੋਇਆ ਜਾਵੇਗਾ | ਮੀਟਿੰਗ ਇਸ ਮੌਕੇ ਹਰਜੀਤ ਸਿੰਘ ਘਲੋਟੀ ਯੁਵਰਾਜ ਸਿੰਘ ਘੁਡਾਣੀ, ਕਮਲਜੀਤ ਸਿੰਘ ਗਿਦੜੀ, ਜੋਰਾ ਸਿੰਘ ਭੱਠਲ, ਹਰਦੀਪ ਸਿੰਘ ਅਜਨੌਦ, ਪੱਪੂ ਰੌਲ ਸੁਖਬੀਰ ਸਿੰਘ ਘੁਡਾਣੀ, ਦਲਜੀਤ ਸਿੰਘ ਮਨਜੀਤ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ, ਜੱਸੀ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਗ੍ਰੀਨ ਗਰੋਵ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਅਗਲੀ ਖ਼ਬਰ ਗ੍ਰੀਨ ਗਰੋਵ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।