04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਏਡਿਡ ਕਾਲਜਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਅੱਗੇ ਗੁਹਾਰ

ਅਜੀਤ ਡੈਸਕ 15-05-2026
ਸਮਰਾਲਾ, 14 ਮਈ (ਗੋਪਾਲ ਸੋਫਤ)-ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਇੱਕ ਵਫ਼ਦ ਜਿਸ 'ਚ ਡਾ. ਸੋਮਪਾਲ ਹੀਰਾ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਸੰਦੀਪ ਸਿੰਘ ਹੁੰਦਲ ਅਤੇ ਕੁਲਵੰਤ ਸਿੰਘ ਸ਼ਾਮਿਲ ਸਨ, ਨੇ ਪਿੰਡ ਮਾਣਕੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਮਿਲਣੀ ਪ੍ਰੋਗਰਾਮ 'ਚ ਆਉਣ 'ਤੇ ਉਨ੍ਹਾਂ ਦੇ ਨਾਂਅ ਇੱਕ ਰਸਮੀ ਮੰਗ ਪੱਤਰ ਸੌਂਪਿਆ ਹੈ | ਜਿਸ 'ਚ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੀਆਂ ਮੰਗਾਂ ਅਤੇ ਕਾਲਜਾਂ ਦੇ ਵਿੱਤੀ ਸੰਕਟ ਦੇ ਹੱਲ ਦੀ ਤੁਰੰਤ ਮੰਗ ਕੀਤੀ ਗਈ ਹੈ | ਮੁੱਖ ਮੰਤਰੀ ਦੀ ਤਰਫ਼ੋਂ ਇਹ ਮੰਗ ਪੱਤਰ ਐੈੱਸ. ਡੀ. ਐੈੱਮ. ਸਮਰਾਲਾ ਨੇ ਪ੍ਰਾਪਤ ਕੀਤਾ | ਇਸ ਮੰਗ ਪੱਤਰ 'ਚ ਤਨਖ਼ਾਹਾਂ ਲਈ ਗਰਾਂਟ ਦੀ ਵੰਡ 'ਚ ਹੋ ਰਹੀ ਲਗਾਤਾਰ ਦੇਰੀ, ਡੀ. ਪੀ. ਆਈ. ਪੱਧਰ 'ਤੇ ਰੁਕੇ ਹੋਏ ਤਨਖ਼ਾਹ ਨਿਸ਼ਚਿਤ ਕਰਨ ਦੇ ਕੇਸ ਅਤੇ 7ਵੇਂ ਪੇ ਕਮਿਸ਼ਨ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਸਮੇਤ ਹੋਰ ਗੰਭੀਰ ਪ੍ਰਬੰਧਕੀ ਰੁਕਾਵਟਾਂ ਆਦਿ ਚਿਰੋਕਣੀ ਲਟਕਦੇ ਮਸਲਿਆਂ ਦਾ ਜਲਦ ਹੀ ਸਾਰਥਿਕ ਹੱਲ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ | ਵਫ਼ਦ ਨੇ ਦੱਸਿਆ ਕਿ ਕਾਲਜ ਪ੍ਰੋਫੈਸਰਾਂ ਨੂੰ ਪੰਜ-ਪੰਜ ਮਹੀਨਿਆਂ ਤੱਕ ਤਨਖ਼ਾਹਾਂ ਨਸੀਬ ਨਹੀਂ ਹੁੰਦੀਆਂ | ਇਸ ਲਈ ਗਰਾਂਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਨਿਯਮਤ ਕੀਤਾ ਜਾਵੇ |
ਪਿਛਲੀ ਖ਼ਬਰ ਆਰ. ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਸੇਂਟ ਮਦਰ ਟੇਰੈਸਾ ਸਕੂਲ, ਖੰਨਾ ਦੇ 12ਵੀਂ ਸੀ. ਬੀ. ਐਸ. ਈ. ਦੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।