03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਨਕਾਣਾ ਸਾਹਿਬ ਸਕੂਲ ਈਸੜੂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ

ਅਜੀਤ ਡੈਸਕ 15-05-2026
ਈਸੜੂ, 14 ਮਈ (ਬਲਵਿੰਦਰ ਸਿੰਘ)-ਸੀ. ਬੀ. ਐਸ. ਈ. ਨਵੀਂ ਦਿੱਲੀ ਦੁਆਰਾ ਬਾਰ੍ਹਵੀਂ ਜਮਾਤ ਦੇ ਬੋਰਡ ਨਤੀਜਿਆਂ ਦਾ ਐਲਾਨ ਕੀਤਾ ਗਿਆ | ਜਿਸ 'ਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ | ਸਾਇੰਸ ਗਰੁੱਪ 'ਚ ਮਹਿਕਪ੍ਰੀਤ ਕੌਰ 96 ਪ੍ਰਤੀਸ਼ਤ, ਰਾਜਵੀਰ ਸਿੰਘ ਮੰਡੇਰ 89.6 ਪ੍ਰਤੀਸ਼ਤ, ਮੰਨਤਪ੍ਰੀਤ ਕੌਰ 89 ਪ੍ਰਤੀਸ਼ਤ, ਕਾਮਰਸ ਗਰੁੱਪ ਵਿੱਚ ਜਸਲੀਨ ਕੌਰ 95 ਫ਼ੀਸਦੀ, ਪਵਨਪ੍ਰੀਤ ਕੌਰ 90.8 ਪ੍ਰਤੀਸ਼ਤ, ਤਨਵੀਰ ਸਿੰਘ 86.8 ਪ੍ਰਤੀਸ਼ਤ, ਆਰਟਸ ਗਰੁੱਪ ਵਿੱਚ ਜੋਬਨਪ੍ਰੀਤ ਸਿੰਘ 95.8 ਪ੍ਰਤੀਸ਼ਤ, ਰਸ਼ਨਪ੍ਰੀਤ ਕੌਰ 94.8 ਪ੍ਰਤੀਸ਼ਤ, ਜੋਬਨਪ੍ਰੀਤ ਕੌਰ 94.6 ਪ੍ਰਤੀਸ਼ਤ ਅਤੇ ਜਸਦੀਪ ਕੌਰ 90.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ, ਮਾਤਾ ਪਿਤਾ ਅਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਨੇਹਾ ਢੱਲ ਨੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ | ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਲੁਧਿਆਣਾ ਦੇ ਡਾਇਰੈਕਟਰ ਇਕਬਾਲ ਸਿੰਘ ਅਤੇ ਸਮੂਹ ਕਮੇਟੀ ਮੈਂਬਰ ਸਾਹਿਬਾਨ ਗੁਰਮੀਤ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਬੈਨੀਪਾਲ ਅਤੇ ਰਵਿੰਦਰ ਸਿੰਘ ਬੈਨੀਪਾਲ ਨੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਬਾਰ੍ਹਵੀਂ ਦੀ ਪ੍ਰੀਖਿਆ 'ਚ ਕਿੰਡਰ ਗਾਰਟਨ ਸਕੂਲ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ, ਸੀ. ਬੀ. ਐੱਸ. ਈ. ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।