ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ ਬਾਰ੍ਹਵੀਂ ਜਮਾਤ ਦਾ ਭਗਤ ਪੂਰਨ ਸਿੰਘ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ | ਹਿਊਮੈਨਟੀਜ, ਕਾਮਰਸ ਅਤੇ ਸਾਇੰਸ ਸਟਰੀਮ ਵਿਚ ਕੁੱਲ 52 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ | ਸਾਰੇ ਦੇ ਸਾਰੇ ਵਿਦਿਆਰਥੀਆਂ ਚੰਗੇ ਅੰਕ ਲੈ ਕੇ ਪਾਸ ਹੋਏ | ਪਿ੍ੰਸੀਪਲ ਅਲਪਨਾ ਮਹਾਜਨ ਨੇ ਦੱਸਿਆ ਕਿ ਆਰਟਸ ਸਟਰੀਮ ਵਿਚ ਸਿਮਰਨਜੀਤ ਕੌਰ ਸਪੁੱਤਰੀ ਜਸਵੰਤ ਸਿੰਘ ਨੇ 78 ਫ਼ੀਸਦੀ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ, ਗੁਰਸਹਿਜਪ੍ਰੀਤ ਸਿੰਘ ਸਪੁੱਤਰ ਤਜਿੰਦਰ ਸਿੰਘ ਨੇ 77.40 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਯੁੱਧਵੀਰ ਸਿੰਘ ਸਪੁੱਤਰ ਗੁਰਦੀਪ ਸਿੰਘ ਨੇ 77 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸਾਇੰਸ ਸਟਰੀਮ ਵਿਚ ਅਰਸ਼ਪ੍ਰੀਤ ਕੌਰ ਸਪੁੱਤਰੀ ਪਰਮਿੰਦਰ ਸਿੰਘ ਵਿਰਦੀ ਨੇ 85 ਫ਼ੀਸਦੀ ਅੰਕ ਲੈ ਕੇ ਪਹਿਲਾ, ਸੀਨ ਸਪੁੱਤਰੀ ਨਿਜ਼ਾਮਦੀਨ ਨੇ 83.2 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਅਵਲੀਨ ਕੌਰ ਸਪੁੱਤਰੀ ਕਰਮ ਸਿੰਘ ਨੇ 82 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ ਸਟਰੀਮ ਵਿਚ ਅਰਸ਼ਪ੍ਰੀਤ ਕੌਰ ਸਪੁੱਤਰੀ ਹਰਪਿੰਦਰ ਸਿੰਘ ਨੇ 89.40 ਫ਼ੀਸਦੀ ਅੰਕ ਲੈ ਕੇ ਪਹਿਲਾ, ਚਹਿਕਪ੍ਰੀਤ ਕੌਰ ਸਪੁੱਤਰੀ ਪਰਮਜੀਤ ਸਿੰਘ ਨੇ 80 ਫ਼ੀਸਦੀ ਅੰਕ ਲੈ ਕੇ ਦੂਜਾ, ਵੰਸ਼ ਸਪੁੱਤਰ ਮੋਹਿਤ ਕੁਮਾਰ ਨੇ 78.40 ਫ਼ੀਸਦੀ ਅੰਕ ਲੈ ਕੇ ਤੀਜਾ ਸਕੂਲ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਅਲਪਨਾ ਮਹਾਜਨ ਨੇ ਇਸ ਵਧੀਆ ਕਾਰਗੁਜ਼ਾਰੀ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਵੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਸਕੂਲ ਦੇ ਟਰੱਸਟ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਚੰਗੇ ਨਤੀਜੇ ਦਾ ਸਿਹਰਾ ਸਕੂਲ ਦੇ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਨੂੰ ਦਿੱਤਾ |