30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਨਾਟਕ ਮੇਲਾ 23 ਨੂੰ

ਅਜੀਤ ਡੈਸਕ 17-05-2026
ਮਲੌਦ, 16 ਮਈ (ਸਹਾਰਨ ਮਾਜਰਾ)-ਡਾ. ਬੀ ਆਰ ਅੰਬੇਡਕਰ ਵੈੱਲਫੇਅਰ ਕਲੱਬ ਰੋੜੀਆਂ ਵਲੋਂ ਸਮੂਹ ਨਗਰ ਪੰਚਾਇਤ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤ ਰਤਨ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ 135ਵੇਂ ਜਨਮ ਦਿਨ ਨੂੰ ਸਮਰਪਿਤ ਅਤੇ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਰੋੜੀਆਂ, ਸ਼ਹੀਦ ਅਗਨੀਵੀਰ ਅਜੈ ਕੁਮਾਰ ਰਾਮਗੜ੍ਹ ਸਰਦਾਰਾਂ ਦੀ ਯਾਦ ਵਿਚ ਮਿਤੀ 23 ਮਈ ਦਿਨ ਸ਼ਨਿੱਚਰਵਾਰ ਨੂੰ ਸ਼ਾਮੀ 5 ਵਜੇ ਤੋਂ ਰਾਤੀਂ 11 ਵਜੇ ਤੱਕ 7ਵਾਂ ਨਾਟਕ ਮੇਲਾ ਕਮਿਊਨਿਟੀ ਸੈਂਟਰ ਸਾਹਮਣੇ ਸਤਿਗੁਰ ਰਵਿਦਾਸ ਜੀ ਮਹਾਰਾਜ ਗੁਰਦੁਆਰਾ ਸਾਹਿਬ ਪਿੰਡ ਰੋੜੀਆਂ ਵਿਖੇ ਕਰਵਾਇਆ ਜਾ ਰਿਹਾ ਹੈ | ਡਾ. ਸਤਨਾਮ ਸਿੰਘ ਰੋੜੀਆਂ ਅਤੇ ਪ੍ਰਬੰਧਕ ਕੁਲਵੰਤ ਸਿੰਘ ਰੋੜੀਆਂ ਨੇ ਦੱਸਿਆ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਆਧਾਰਿਤ ਨਾਟਕ ਰਾਤ 9 ਵਜੇ ਆਰੰਭ ਹੋਵੇਗਾ ਅਤੇ 11 ਵਜੇ ਸਮਾਪਤੀ ਹੋਵੇਗੀ | ਇਸ ਨਾਟਕ ਮੇਲੇ ਵਿਚ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ, ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਚੇਅਰਮੈਨ ਅਮਰੀਕ ਸਿੰਘ ਰੋੜੀਆਂ, ਮਾਲਵਾ ਸੋਸ਼ਲ ਐਂਡ ਵੈੱਲਫੇਅਰ ਕਲੱਬ ਮਲੌਦ ਦੇ ਪ੍ਰਧਾਨ ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ, ਥਾਣਾ ਮੁਖੀ ਮਲੌਦ ਚਰਨਜੀਤ ਸਿੰਘ, ਗੁਰਨਾਮ ਸਿੰਘ ਸੇਖਾ, ਰਛਪਾਲ ਸਿੰਘ ਪੋਲਾ ਸਾਬਕਾ ਕੌਂਸਲਰ, ਡਾ. ਮਨਜੀਤ ਸਿੰਘ ਹਰਬਖਸ਼ ਲੈਬ, ਪ੍ਰਧਾਨ ਬਲਜਿੰਦਰ ਸਿੰਘ ਰੋੜੀਆਂ, ਬਸਪਾ ਜ਼ੋਨ ਇੰਚਾਰਜ ਤਜਿੰਦਰ ਸਿੰਘ ਸੰਧੂ, ਬਾਬਾ ਪ੍ਰਸ਼ੋਤਮ ਸਿੰਘ ਦੁੱਧਾਲ, ਸਿੰਦਰ ਸਿੰਘ ਚਾਪੜਾ ਜਨਰਲ ਸਕੱਤਰ ਬਸਪਾ ਲੁਧਿਆਣਾ, ਗੁਰਚਰਨਪਾਲ ਸਿੰਘ ਕਟਾਹਰੀ ਇੰਚਾਰਜ ਬਸਪਾ ਹਲਕਾ ਪਾਇਲ, ਧਰਮਿੰਦਰ ਸਿੰਘ ਬਿਲਾਸਪੁਰ, ਅਵਤਾਰ ਸਿੰਘ ਸੋਨੀ ਸਮੇਤ ਹੋਰ ਸ਼ਖ਼ਸੀਅਤਾਂ ਸ਼ਮੂਲੀਅਤ ਕਰਨਗੀਆਂ |
ਪਿਛਲੀ ਖ਼ਬਰ ਪਾਇਲ ਨਗਰ ਕੌਂਸਲ ਦੇ 11 ਵਾਰਡਾਂ ਲਈ ਵੱਖ ਵੱਖ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 45 ਨਾਮਜ਼ਦਗੀਆਂ ਦਾਖ਼ਲ ਅਗਲੀ ਖ਼ਬਰ ਗੋਲਡ ਸਟਾਰ ਪਬਲਿਕ ਹਾਈ ਸਕੂਲ ਬੀਜਾ ਵਿਖੇ ਦਸਤਾਰ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।