30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮਾਇਆ ਦੇਵੀ ਗੋਇਲ ਪਬਲਿਕ ਸਕੂਲ, ਪੋਹੀੜ ਦਾ 12ਵੀਂ ਸੀ.ਬੀ.ਐਸ.ਈ 'ਚ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 17-05-2026
ਅਹਿਮਦਗੜ੍ਹ, 16 ਮਈ (ਸੁਖਜੀਤ ਸਿੰਘ ਖੇੜਾ) - ਮਾਇਆ ਦੇਵੀ ਗੋਇਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਸ ਸਾਲ ਕਲਾਸ 12ਵੀਂ ਦੀ ਸੀਬੀਐੱਸਈ ਬੋਰਡ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਹਾਸਲ ਕਰ ਕੇ ਪੂਰੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਮੁੱਖ ਟਾਪਰ ਖ਼ੁਸ਼ੀ ਨੇਗੀ, ਆਸਮਾ, ਗੁਰਬਖ਼ਸ਼ ਸਿੰਘ ਅਤੇ ਰਾਘਵ ਗੋਇਲ ਰਹੇ, ਜਿਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਾਣਕਾਰੀ ਅਨੁਸਾਰ ਜਸਮੀਨ ਕੌਰ ਨੇ ਪੰਜਾਬੀ 'ਚੋਂ 100/100, ਦਿ੍ਸ਼ਟੀ ਨੇ ਅੰਗਰੇਜ਼ੀ 'ਚੋਂ 98/100, ਆਸਮਾ ਨੇ ਬਿਜ਼ਨਸ ਸਟੱਡੀਜ਼ ਚੋਂ 95/100, ਨੈਤਿਕ ਵਰਮਾ ਨੇ ਸਰੀਰਕ ਸਿੱਖਿਆ ਚੋਂ 94/100, ਗੁਰਬਖ਼ਸ਼ ਸਿੰਘ ਨੇ ਸਰੀਰਕ ਸਿੱਖਿਆ 'ਚੋਂ 94/100, ਖ਼ੁਸ਼ੀ ਨੇਗੀ ਨੇ ਅਕਾਊਾਟੈਂਸੀ 'ਚੋਂ 93/100 ਅਤੇ ਅਰਥਸ਼ਾਸਤਰ 'ਚੋਂ 92/100 ਅੰਕ ਲੈ ਕੇ ਟੌਪ ਕੀਤਾ | ਸਕੂਲ ਪ੍ਰਬੰਧਕਾਂ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ | ਸਕੂਲ ਦੇ ਸੀ.ਈ.ਓ. ਅਤੇ ਪਿ੍ੰਸੀਪਲ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਦੀ ਲਗਾਤਾਰ ਮਿਹਨਤ, ਸਮਰਪਣ ਅਤੇ ਸਹਿਯੋਗ ਦੀ ਸ਼ਲਾਘਾ ਕੀਤੀ | ਪ੍ਰਬੰਧਕ ਮੰਡਲ ਨੇ ਵੀ ਇਸ ਸ਼ਾਨਦਾਰ ਨਤੀਜੇ 'ਤੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਉਚਾਈਆਂ ਛੂਹਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਕਾਲਜੀਏਟ ਸਕੂਲ ਕੋਟਾਂ ਦੇ ਨਵੇਂ ਵਿੱਦਿਅਕ ਸੈਸ਼ਨ ਲਈ ਨਵੇਂ ਰੂਟਾਂ ਤੇ ਬੱਸਾਂ ਨੂੰ ਦਿੱਤੀ ਹਰੀ ਝੰਡੀ <br/> ਅਗਲੀ ਖ਼ਬਰ ਨੌਜਵਾਨ ਗੁਰਪ੍ਰੀਤ ਸਿੰਘ ਵੜਿੰਗ ਮਨੀਲਾ ਦਾ ਅਚਨਚੇਤ ਦਿਹਾਂਤ, ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।