ਗੁਰੂਸਰ ਸੁਧਾਰ, 17 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਦੇ ਨਤੀਜਿਆਂ ਵਿਚ ਸੰਤ ਸੁੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਬੋਪਾਰਾਏ ਕਲਾਂ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਸਪੁੱਤਰੀ ਅਵਤਾਰ ਸਿੰਘ ਵਾਸੀ ਹਸਨਪੁਰ ਨੇ 489/500 ਅੰਕਾਂ ਨਾਲ ਪੰਜਾਬ ਭਰ 'ਚੋਂ 12ਵਾਂ ਰੈਂਕ ਹਾਸਿਲ ਕਰਦੇ ਹੋਏ ਮੈਰਿਟ ਸੂਚੀ ਵਿਚ ਨਾਂਅ ਦਰਜ ਕਰਵਾਇਆ ਹੈ | ਜਿਸ ਸਦਕਾ ਸੰਸਥਾ ਦਾ ਨਾਂਅ ਤੇ ਮਾਤਾ-ਪਿਤਾ ਦਾ ਸਿਰ ਫ਼ਖਰ ਨਾਲ ਉੱਚਾ ਹੋਇਆ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਮਹਿਕਪ੍ਰੀਤ ਕੌਰ ਨੇ ਦਸਵੀਂ 'ਚੋਂ ਵੀ 11ਵਾਂ ਰੈਂਕ ਹਾਸਿਲ ਕੀਤਾ ਸੀ ਅਤੇ ਉਹ ਹਾਕੀ ਦੀ ਸਟੇਟ ਪੱਧਰ ਦੀ ਖਿਡਾਰਨ ਵੀ ਰਹੀ ਹੈ | ਇਸ ਮੌਕੇ ਸਕੂਲ ਮੈਨੇਜਮੈਂਟ ਦੇ ਪ੍ਰਧਾਨ ਪਿਆਰਾ ਸਿੰਘ ਦਿਉਲ, ਸਾਧੂ ਸਿੰਘ ਹੇਰਾਂ, ਹੈੱਡ ਮਾਸਟਰ ਗੁਰਦੇਵ ਸਿੰਘ ਦਿਉਲ, ਮਾ: ਗੁਰਦੀਪ ਸਿੰਘ ਦਿਉਲ, ਕੇਵਲਜੀਤ ਸਿੰਘ, ਹਰਪ੍ਰੀਤ ਸਿੰਘ ਭੁੱਲਰ, ਕਮਲਜੀਤ ਸਿੰਘ ਸੰਘੇੜਾ, ਇੰਦਰਜੀਤ ਸਿੰਘ, ਡਾ. ਅਮਰਪ੍ਰੀਤ ਸਿੰਘ ਦਿਉਲ, ਮਹਿੰਦਰ ਸਿੰਘ ਦਿਉਲ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ ਕਾਲਾ ਤੇ ਸਮੂਹ ਸਟਾਫ਼ ਵਲੋਂ ਵਿਦਿਆਰਥਣ ਦੇ ਮਾਤਾ-ਪਿਤਾ ਸਾਹਿਬਾਨ ਨੂੰ ਵਧਾਈ ਦਿੱਤੀ ਗਈ |