ਰਾਏਕੋਟ, 17 ਮਈ (ਸੁਸ਼ੀਲ)-ਬੀਤੇ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਅਨੁਸਾਰ ਰਾਜ ਭਵਨ ਚੰਡੀਗੜ੍ਹ ਦਾ ਆਪਣੀਆਂ ਹੱਕੀ ਮੰਗਾਂ ਲਈ ਘਿਰਾਓ ਕਰਨ ਜਾ ਰਹੇ ਕਿਸਾਨਾਂ ਉੱਪਰ ਭਾਜਪਾ ਦੀ ਮੋਦੀ ਸਰਕਾਰ ਵਲੋਂ ਕਾਰਪੋਰੇਟ ਜਗਤ ਦੇ ਇਸ਼ਾਰੇ 'ਤੇ ਅਣਮਨੁੱਖਾ ਤਸ਼ੱਦਦ ਕੀਤੇ ਜਾਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ ਗਿੱਲ) ਵਲੋਂ ਪਿੰਡ ਬੋਪਾਰਾਏ ਖੁਰਦ ਬਲਾਕ ਰਾਏਕੋਟ ਦੀ ਸੱਥ 'ਚ ਇਕਾਈ ਪ੍ਰਧਾਨ ਗੁਰਜੀਤ ਸਿੰਘ ਤੇ ਮਹਿਲਾ ਇਕਾਈ ਪ੍ਰਧਾਨ ਸੁਰਜੀਤ ਕੌਰ ਦੀ ਸਾਂਝੀ ਯੋਗ ਅਗਵਾਈ ਹੇਠ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੁਤਲਾ ਫੂਕਿਆ | ਇਸ ਮੌਕੇ ਸਤਿਬੀਰ ਸਿੰਘ ਰਾਏ ਜ਼ਿਲਾ ਖ਼ਜ਼ਾਨਚੀ ਤੇ ਬਲਕਾਰ ਸਿੰਘ ਬਲਾਕ ਰਾਏਕੋਟ ਦੇ ਖ਼ਜ਼ਾਨਚੀ ਨੇ ਕਿਹਾ ਕਿ ਕਿਸਾਨ ਸ਼ਾਂਤੀਪੂਰਵਕ ਆਪਣਾ ਵਿਰੋਧ ਦਰਜ ਕਰਵਾਉਣ ਲਈ ਜਾ ਰਹੇ ਸਨ, ਪਰ ਪੁਲਿਸ ਵਲੋਂ ਉਨ੍ਹਾਂ ਉੱਪਰ ਅੰਨਾ ਤਸ਼ੱਦਦ ਕੀਤਾ | ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਇਕ ਵਾਰ ਫਿਰ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਪ੍ਰਤੀ ਕਿਸਾਨਾਂ ਦਾ ਰੋਹ ਹੋਰ ਵੀ ਵੱਧ ਗਿਆ ਹੈ ਤੇ ਭਵਿੱਖ 'ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਸਮੇਂ ਬਚਿੱਤਰ ਸਿੰਘ, ਗੁਰਦੇਵ ਸਿੰਘ, ਬਲਵੀਰ ਸਿੰਘ, ਚਮਕੌਰ ਸਿੰਘ, ਗੁਰਪ੍ਰੀਤ ਸਿੰਘ, ਜਿੰਦਰ ਸਿੰਘ, ਕਰਤਾਰ ਸਿੰਘ, ਰਣਜੀਤ ਸਿੰਘ, ਮੇਹਰ ਸਿੰਘ, ਦਰਸ਼ਨ ਸਿੰਘ,ਚਰਨਜੀਤ ਕੌਰ, ਅਮਰ ਕੌਰ, ਹਰਜਿੰਦਰ ਕੌਰ, ਬਲਜੀਤ ਕੌਰ, ਸੀਮਾਂ,ਰਣਜੀਤ ਕੌਰ ਆਦਿ ਹਾਜ਼ਰ ਸਨ |