11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਜਸਕਰਨ ਸਿੰਘ ਦਿਓਲ 'ਤੇ ਸਿਆਸੀ ਦਬਾਅ ਹੇਠ ਕੀਤਾ ਪਰਚਾ ਬੇ-ਬੁਨਿਆਦ ਤੇ ਝੂਠਾ-ਅਕਾਲੀ ਆਗੂ

ਅਜੀਤ ਡੈਸਕ 19-05-2026
ਚੌਂਕੀਮਾਨ, 18 ਮਈ (ਤੇਜਿੰਦਰ ਸਿੰਘ ਚੱਢਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਤੇ ਸਿਆਸੀ ਦਬਾਅ ਹੇਠ ਕੀਤਾ ਪਰਚਾ ਬੇ-ਬੁਨਿਆਦ ਤੇ ਝੂਠਾ ਹੈ, ਜਿਸ ਦਾ ਕਾਰਨ ਜਸਕਰਨ ਸਿੰਘ ਦਿਓਲ ਦਾ ਦਿਨੋਂ-ਦਿਨ ਹਲਕੇ ਦਾਖੇ ਵਿਚ ਵੱਧ ਰਿਹਾ ਗ੍ਰਾਂਫ਼ ਹੈ | ਇਹ ਪ੍ਰਗਟਾਵਾ ਹਲਕੇ ਦਾਖੇ ਦੇ ਯੂਥ ਆਗੂ ਅਮਨਦੀਪ ਸਿੰਘ ਅਮਨਾ ਸਵੱਦੀ, ਚੇਅਰਮੈਨ ਲਖਵਿੰਦਰ ਸਿੰਘ ਉੱਪਲ, ਚਮਕੌਰ ਸਿੰਘ ਭਰੋਵਾਲ ਤੇ ਸਾਬਕਾ ਸਰਪੰਚ ਹਰਪਾਲ ਸਿੰਘ ਕੋਠੇ ਪੋਨਾ ਨੇ ਕੀਤਾ ਤੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਿਲੇ ਥਾਪੜੇ ਤੋਂ ਬਾਅਦ ਜਸਕਰਨ ਸਿੰਘ ਦਿਉਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕੀਤਾ ਹੈ ਤੇ ਲੋਕ ਵੀ ਆਪ ਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ, ਜੋ ਕੇ ਵਿਰੋਧੀਆਂ ਨੂੰ ਰਾਸ ਨਹੀਂ ਆਏ ਤੇ ਜਸਕਰਨ ਸਿੰਘ ਦਿਉਲ 'ਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮਾਣਯੋਗ ਅਦਾਲਤ 'ਤੇ ਭਰੋਸਾ ਹੈ ਤੇ ਮਾਣਯੋਗ ਅਦਾਲਤ ਨੇ ਵੀ ਪੁੁਲਿਸ ਵਿਭਾਗ ਨੂੰ ਜਸਕਰਨ ਦਿਉਲ ਦੀ ਗਿ੍ਫ਼ਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਜਲਦੀ ਰਿਹਾਅ ਕਰਨ ਲਈ ਕਿਹਾ ਹੈ ਜੋ ਕੇ ਸੱਚ ਦੀ ਜਿੱਤ ਹੈ ਤੇ ਉਨ੍ਹਾਂ ਕਿਹਾ ਕਿ ਪਾਰਟੀ ਜਲਦੀ ਹੀ ਸੱਚ ਨੂੰ ਸਾਹਮਣੇ ਲਿਆਏਗੀ |
ਪਿਛਲੀ ਖ਼ਬਰ 'ਲੋਕ ਆਵਾਜ਼ ਯਾਤਰਾ' ਅੱਜ ਤੋਂ ਕੈਪਟਨ ਸੰਧੂ ਦੀ ਅਗਵਾਈ 'ਚ ਸ਼ੁਰੂ ਹੋਵੇਗੀ-ਤੱਤਲਾ/ਕਾਦਰਬਖਸ਼/ਸਰਪੰਚ ਕੁਲਾਰ/ਬਾਬਾ ਕੁਲਾਰ... ਅਗਲੀ ਖ਼ਬਰ ਬਾਬਾ ਜ਼ੋਰਾਵਰ ਸਿੰਘ ਸਕੂਲ ਕੋਟਾਂ ਵਿਖੇ ਸਾਹਿਤਕ ਰੁਚੀ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।