27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਡਬਲ ਡਿਊਟੀ ਅਤੇ ਜਬਰੀ ਸਰਵੇ ਦਾ ਬੋਝ ਨਹੀਂ ਸਹਿਣਗੇ ਅਧਿਆਪਕ-ਯੂਨੀਅਨ ਆਗੂ ਢਿੱਲੋਂ

ਅਜੀਤ ਡੈਸਕ 24-05-2026
ਕੁਹਾੜਾ, 23 ਮਈ (ਸੰਦੀਪ ਸਿੰਘ ਕੁਹਾੜਾ)-ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਅਧਿਆਪਕਾਂ ਉੱਤੇ ਲਗਾਈਆਂ ਜਾ ਰਹੀਆਂ ਜਬਰੀ ਡਿਊਟੀਆਂ ਦੀ ਤਿੱਖੀ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਨੂੰ ਡਰੱਗ ਸਰਵੇ ਦੀਆਂ ਜਬਰੀ ਡਿਊਟੀਆਂ ਅਤੇ ਡਬਲ ਡਿਊਟੀਆਂ ਦੇ ਰੂਪ ਵਿਚ ਵਾਧੂ ਬੋਝ ਝੱਲਣਾ ਪੈ ਰਿਹਾ ਹੈ, ਜੋ ਪੂਰੀ ਤਰ੍ਹਾਂ ਗੈਰ-ਵਾਜਬ ਹੈ | ਸਕੂਲੀ ਜ਼ਿੰਮੇਵਾਰੀਆਂ ਦੇ ਨਾਲ-ਨਾਲ ਗੈਰ-ਅਧਿਆਪਨ ਕੰਮਾਂ ਦਾ ਵਧਦਾ ਦਬਾਅ ਅਧਿਆਪਕਾਂ ਲਈ ਗੰਭੀਰ ਸਮੱਸਿਆ ਬਣ ਚੁੱਕਾ ਹੈ | ਢਿੱਲੋਂ ਨੇ ਕਿਹਾ ਕਿ ਇਸ ਵਾਧੂ ਕੰਮ ਦੇ ਬੋਝ ਕਾਰਨ ਅਧਿਆਪਕ ਭਾਰੀ ਮਾਨਸਿਕ ਦਬਾਅ ਹੇਠ ਕੰਮ ਕਰ ਰਹੇ ਹਨ | ਪਰ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਨੂੰ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ | ਵਾਰ-ਵਾਰ ਡਿਊਟੀਆਂ ਲਗਾਉਣ ਨਾਲ ਨਾ ਸਿਰਫ਼ ਅਧਿਆਪਕਾਂ ਦੀ ਕਾਰਜ-ਸਮਰੱਥਾ ਪ੍ਰਭਾਵਿਤ ਹੋ ਰਹੀ ਹੈ, ਸਗੋਂ ਸਕੂਲਾਂ ਵਿਚ ਸਿੱਖਿਆ ਦੀ ਗੁਣਵੱਤਾ 'ਤੇ ਵੀ ਨਕਾਰਾਤਮਕ ਅਸਰ ਪੈ ਰਿਹਾ ਹੈ |
ਪਿਛਲੀ ਖ਼ਬਰ ਰਾਜ ਮੋਟੋ ਸਟਾਰ ਦੇ ਸ਼ੋਅਰੂਮਾਂ 'ਚ ਜਾਵਾ ਮੋਟਰਸਾਈਕਲ ਦਾ ਨਵੇਂ ਮਾਡਲ ਯੈਦੀ ਸਕਰੈਂਬਲਰ ਲਾਂਚ ਅਗਲੀ ਖ਼ਬਰ ਲਾਵਾਰਸ ਕੁੱਤਿਆਂ ਨੂੰ ਜਨਤਕ ਥਾਵਾਂ ਤੋਂ ਉਠਾਉਣ ਸੰਬੰਧੀ ਸੁਪਰੀਮ ਕੋਰਟ ਦਾ ਫ਼ੈਸਲਾ ਸ਼ਲਾਘਾਯੋਗ-ਪਾਲਮਾਜਰਾ/ਢੀਂਡਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।