09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪੁਸਤਕ 'ਜਿਨ੍ਹਾਂ ਨੈਣ ਨੀਂਦਰਾਵਾਲੇ' ਭਲਕੇ ਹੋਵੇਗੀ ਲੋਕ ਅਰਪਿਤ

ਅਜੀਤ ਡੈਸਕ 29-05-2026
ਮੁੱਲਾਂਪੁਰ-ਦਾਖਾ, 28 ਮਈ (ਨਿਰਮਲ ਸਿੰਘ ਧਾਲੀਵਾਲ)-ਸੇਵਾ ਮੁਕਤ ਏ.ਡੀ.ਸੀ. ਹਰਚਰਨ ਸਿੰਘ ਸੰਧੂ ਮਾਣੂੰਕੇ ਦੀ ਪੁਸਤਕ 'ਜਿਨ੍ਹਾਂ ਨੈਣ ਨੀਂਦਰਾਵਾਲੇ' ਸਨਿੱਚਰਵਾਰ 30 ਮਈ ਨੂੰ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਸ਼ਾਮ ਸਮੇਂ ਲੋਕ ਅਰਪਿਤ ਕੀਤੀ ਜਾਵੇਗੀ, ਇਹ ਜਾਣਕਾਰੀ ਸ਼੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ, ਲੋਕ ਕਲਾ ਮੰਚ ਦੇ ਪ੍ਰਧਾਨ ਹਰਕੇਸ਼ ਚੌਧਰੀ ਵਲੋਂ ਦਿੱਤੀ ਗਈ | ਹਰਚਰਨ ਸਿੰਘ ਸੰਧੂ ਵਲੋਂ ਪੁਸਤਕ ਲੋਕ ਅਰਪਿਤ ਬਾਅਦ ਇਸ ਪੁਸਤਕ ਦੀਆਂ ਕੁਝ ਕਾਪੀਆਂ ਗੁਰਸ਼ਰਨ ਕਲਾ ਭਵਨ ਦੀ ਲਾਇਬ੍ਰੇਰੀ ਲਈ ਭੇਂਟ ਕੀਤੀਆਂ ਜਾਣਗੀਆਂ | ਮਾ: ਹਰਕੇਸ਼ ਚੌਧਰੀ ਨੇ ਦੱਸਿਆ ਕਿ ਲੋਕ ਕਲਾ ਮੰਚ (ਰਜਿ:) ਵਲੋਂ ਗੁਰਸ਼ਰਨ ਕਲਾ ਭਵਨ ਵਿਖੇ ਮਹੀਨਾਵਾਰ ਨਾਟਕ ਸਮਾਗਮ ਦੌਰਾਨ ਸੁਚੇਤਕ ਰੰਗ ਮੰਚ ਮੋਹਾਲੀ ਵਲੋਂ ਅਨੀਤਾ ਸ਼ਬਦੀਸ਼ ਦੀ ਟੀਮ ਵਲੋਂ ਨਾਟਕ 'ਵਕਤ ਤੈਨੂੰ ਸਲਾਮ ਹੈ' ਪੇਸ਼ ਕੀਤਾ ਜਾਵੇਗਾ |
ਪਿਛਲੀ ਖ਼ਬਰ ਆਲੀਵਾਲ-ਦੇਤਵਾਲ ਵਲੋਂ ਭਾਜਪਾ ਪੰਜਾਬ ਪ੍ਰਧਾਨ ਬਣੇ ਢਿੱਲੋਂ ਦੀ ਨਿਯੁਕਤੀ ਦਾ ਸਵਾਗਤ ਅਗਲੀ ਖ਼ਬਰ ਲਾਵਾਰਸ ਕੁੱਤਿਆਂ ਨੇ ਆਜੜੀ ਦੀਆਂ ਕਰੀਬ 50 ਬੱਕਰੀਆਂ ਨੂੰ ਮਾਰ-ਮੁਕਾਇਆ, 8-10 ਲੱਖ ਦਾ ਹੋਇਆ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।