ਦੋਰਾਹਾ, 4 ਜੂਨ (ਪੱਤਰ ਪ੍ਰੇਰਕ)-ਬਹੁਜਨ ਸਮਾਜ ਪਾਰਟੀ ਹਲਕਾ ਪਾਇਲ ਦੇ ਸੀਨੀਅਰ ਆਗੂ ਪ੍ਰਧਾਨ ਧਰਮਿੰਦਰ ਸਿੰਘ ਬਿਲਾਸਪੁਰ ਹਲਕਾ ਪਾਇਲ ਦੇ ਇੰਚਾਰਜ ਗੁਰਬਚਨ ਪਾਲ ਸਿੰਘ ਕਟਾਹਰੀ ਸਰਕਲ ਮਲੌਦ ਦੇ ਜ਼ੋਨ ਇੰਚਾਰਜ ਕੁਲਵੰਤ ਸਿੰਘ ਰੋੜੀਆਂ ਦੀ ਅਗਵਾਈ 'ਚ ਦੋਰਾਹਾ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਪਿਲ ਮੇਘਬਾਲ ਹਲਕਾ ਅਮਰਗੜ੍ਹ ਅਤੇ ਹਲਕਾ ਪਾਇਲ ਦੇ ਰਿਜ਼ਰਵਰ ਨੇ ਕਿਹਾ ਕਿ ਇੱਕੋ ਇੱਕ ਪਾਰਟੀ ਹੈ ਜੋ ਕਿਸਾਨਾਂ ਮਜ਼ਦੂਰਾਂ ਅਤੇ ਦੁਕਾਨਦਾਰ ਲੋਕਾਂ ਦਾ ਭਲਾ ਕਰ ਸਕਦੀ ਹੈ | ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਅਤੇ ਸੰਤ ਮਹਾਂਪੁਰਖਾਂ ਦੀ ਵਿਚਾਰਧਾਰਾ ਵਾਲੀ ਸਰਕਾਰ ਬਣਾਉਣਾ ਸਾਡਾ ਪਹਿਲਾਂ ਕੰਮ ਹੋਵੇਗਾ | ਮੁਫ਼ਤ ਸਿੱਖਿਆ, ਨੌਕਰੀਆਂ ਦਾ ਪ੍ਰਬੰਧ, ਨਸ਼ਾ ਖ਼ਤਮ ਕਰਨ ਦੀਆਂ ਹੁਣ ਤੱਕ ਕਾਂਗਰਸ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਨੇ ਲਾਰੇ ਹੀ ਲਾਏ ਹਨ | ਸਾਡੇ ਦੇਸ਼ ਦੇ ਮਜ਼ਦੂਰ ਕਿਸਾਨਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਹੈ | ਬਸਪਾ ਸਰਕਾਰ ਮੁਫ਼ਤ ਵਾਲੀਆਂ ਸਹੂਲਤਾਂ ਬੰਦ ਕਰਕੇ, ਨੌਜਵਾਨ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਵਧੀਆ ਮੁਫ਼ਤ ਸਿੱਖਿਆ, ਨੌਕਰੀਆਂ ਦੇ ਕੇ, ਨਸ਼ਾ ਖ਼ਤਮ ਕਰਨਾ ਪਹਿਲਾ ਕੰਮ ਕਰੇਗੀ | ਇਸ ਮੌਕੇ ਜੋਨ ਇੰਚਾਰਜ ਕੁਲਵੰਤ ਸਿੰਘ ਰੋੜੀਆਂ, ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਤੇਜਿੰਦਰ ਸਿੰਘ ਸੰਧੂ, ਜ਼ਿਲ੍ਹਾ ਮੀਤ ਪ੍ਰਧਾਨ ਜਗਦੀਸ਼ ਸਿੰਘ ਜੱਲਾ, ਜ਼ਿਲ੍ਹਾ ਜਨਰਲ ਸਕੱਤਰ ਸਿੰਘ ਚਾਪੜਾ, ਸਰਪ੍ਰਸਤ ਗੁਰਨਾਮ ਸਿੰਘ ਸੇਖਾ, ਸਰਪ੍ਰਸਤ ਮਨਜੀਤ ਸਿੰਘ ਅੜੈਚਾ, ਵਾਰਡ ਨੰਬਰ 10 ਦੋਰਾਹਾ ਤੋਂ ਚੋਣ ਲੜ ਚੁੱਕੇ ਉਮੀਦਵਾਰ ਬਲਵਿੰਦਰ ਸਿੰਘ ਬਿੱਟੂ, ਮਾਸਟਰ ਦਰਬਾਰਾ ਸਿੰਘ ਉਕਸੀ, ਮਾਸਟਰ ਦਰਸ਼ਨ ਸਿੰਘ ਮਲੌਦ, ਮਲੌਦ ਦੇ ਸ਼ਹਿਰੀ ਪ੍ਰਧਾਨ ਬਲਜਿੰਦਰ ਸਿੰਘ ਵਿੰਦਰੀ, ਮਨਜੀਤ ਸਿੰਘ ਪੱਲ੍ਹਾ, ਡਾਕਟਰ ਸੁਰਿੰਦਰ ਸਿੰਘ ਢਾਂਡਾ, ਪ੍ਰਧਾਨ ਹਰਪਾਲ ਸਿੰਘ ਜ਼ਿਲ੍ਹਾ ਇੰਚਾਰਜ ਮਲੇਰਕੋਟਲਾ, ਸੀਨੀਅਰ ਆਗੂ ਹਰਦੇਵ ਸਿੰਘ ਉਕਸੀ, ਨਿਰਭੈ ਸਿੰਘ ਕਟਾਹਰੀ, ਸੀਨੀਅਰ ਆਗੂ ਪ੍ਰਸੋਤਮ ਸਿੰਘ ਦਦਾਲ ਆਦਿ ਹਾਜ਼ਰ ਸਨ |