29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਅਨਾਜ ਮੰਡੀ ਘਲੋਟੀ ਵਿਖੇ ਪਿੰਡ ਘਲੋਟੀ ਨਿਵਾਸੀਆਂ ਤੇ ਗੁ. ਸਾਹਿਬ ਪ੍ਰਬੰਧਕ ਕਮੇਟੀ ਵਲੋਂ ਲਗਾਇਆ ਮੋਰਚਾ ਅਦਾਲਤੀ ਕਾਰਵਾਈ ਤੱਕ ਮੁਲਤਵੀ

ਅਨਾਜ ਮੰਡੀ ਘਲੋਟੀ ਵਿਖੇ ਪਿੰਡ ਘਲੋਟੀ ਗੁ. ਸਾਹਿਬ ਪ੍ਰਬੰਧਕ ਕਮੇਟੀ ਮੈਂਬਰ ਅਤੇ ਪਿੰਡ ਨਿਵਾਸੀ ਮੋਰਚਾ ਮੁਲਤਵੀ ਕਰਨ ਸਮੇਂ ਗੱਲਬਾਤ ਕਰਦੇ ਹੋਏ | ਤਸਵੀਰ : ਸੁਖਵੀਰ ਸਿੰਘ ਚਣਕੋਈਆਂ <br/> 07-06-2026
ਰਾੜਾ ਸਾਹਿਬ, 6 ਜੂਨ (ਸੁਖਵੀਰ ਸਿੰਘ ਚਣਕੋਈਆਂ)-ਗੁ. ਸਾਹਿਬ ਪ੍ਰਬੰਧਕ ਕਮੇਟੀ ਪਿੰਡ ਘਲੋਟੀ ਦੇ ਪ੍ਰਧਾਨ ਮਾ. ਹਰਜੀਤ ਸਿੰਘ ਅਤੇ ਭੁਪਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨਾਜ ਮੰਡੀ ਘਲੋਟੀ ਵਿਖੇ ਗੁ. ਸਾਹਿਬ ਦੀ ਜ਼ਮੀਨ 'ਚ ਬਣੇ ਗੁਦਾਮਾਂ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਪਿੰਡ ਵਾਸੀਆਂ ਵੱਲੋਂ ਲਗਾਤਾਰ ਚੱਲ ਰਿਹਾ ਪੱਕਾ ਮੋਰਚਾ 28ਵੇਂ ਦਿਨ ਅਗਲੀ ਰਣਨੀਤੀ ਤਹਿਤ ਮੁਲਤਵੀ ਕਰ ਦਿੱਤਾ ਗਿਆ ਹੈ | ਗੁ. ਸਾਹਿਬ ਦੀ ਜ਼ਮੀਨ ਵਿੱਚ ਬਣੇ ਗੁਦਾਮਾਂ ਨੂੰ ਖਾਲੀ ਕਰਵਾਉਣ ਲਈ ਪਿਛਲੇ 28 ਦਿਨਾਂ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਘੁਡਾਣੀ ਕਲਾਂ ਦੀ ਸੁਸਾਇਟੀ ਵੱਲੋਂ ਇਸ ਸਬੰਧੀ 25 ਮਈ 2025 ਨੂੰ ਮਾਨਯੋਗ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਗਿਆ, ਪਰ ਅਦਾਲਤ ਵੱਲੋਂ ਉਨ੍ਹਾਂ ਨੂੰ ਕੋਈ ਸਟੇਅ ਨਹੀਂ ਮਿਲੀ | ਇਨ੍ਹਾਂ ਗੁਦਾਮਾਂ ਦੇ ਬਰਾਂਡੇ ਦੇ ਵਿੱਚ ਗੁ. ਸਾਹਿਬ ਦਾ ਸਾਮਾਨ ਪਿਆ ਹੈ ਅਤੇ ਗੁਦਾਮਾਂ ਦੇ ਮੇਨ ਗੇਟ ਨੂੰ ਗੁ. ਸਾਹਿਬ ਦੇ ਜਿੰਦਰੇ ਲੱਗੇ ਹੋਏ ਹਨ ਅਤੇ ਕਬਜ਼ਾ ਬਰਕਰਾਰ ਹੈ | ਘੁਡਾਣੀ ਸਭਾ ਨੂੰ ਗੁਦਾਮਾਂ ਦੇ ਅੰਦਰੋਂ ਆਪਣਾ ਸਾਮਾਨ ਚੁੱਕਣ ਲਈ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਸਨ, ਪਰ ਉਨ੍ਹਾਂ ਨੇ ਜਾਣਬੁੱਝ ਕੇ ਆਪਣਾ ਸਾਮਾਨ ਉੱਥੋਂ ਨਹੀਂ ਚੁੱਕਿਆ | ਹੁਣ ਅਦਾਲਤੀ ਕਾਰਵਾਈ ਦੇ ਤਹਿਤ ਹੀ ਸਰਕਾਰੀ ਅਤੇ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਹੀ ਸਮਾਨ ਚੁਕਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਕਿ ਜੋ ਘੁਡਾਣੀ ਕਲਾਂ ਦੀ ਸੁਸਾਇਟੀ ਦੀ ਕਮੇਟੀ ਅਤੇ ਸੈਕਟਰੀ ਵੱਲੋਂ 2013 ਦੇ ਆਮ ਇਜਲਾਸ ਨਾਲ ਛੇੜਛਾੜ ਕੀਤੀ ਗਈ ਹੈ ਉਸ ਸਬੰਧੀ 9 ਜੂਨ ਦਿਨ ਮੰਗਲਵਾਰ ਨੂੰ ਡਿਪਟੀ ਰਜਿਸਟਰਾਰ ਲੁਧਿਆਣਾ ਦੇ ਦਫ਼ਤਰ ਵਿੱਚ ਸੁਣਵਾਈ ਲਈ ਬੁਲਾਇਆ ਗਿਆ ਹੈ | ਹੁਣ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਸਾਂਝਾ ਫ਼ੈਸਲਾ ਲੈਂਦਿਆਂ ਦੱਸਿਆ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋਣ ਕਾਰਨ ਇਸ 28 ਦਿਨਾਂ ਤੋਂ ਚੱਲ ਰਹੇ ਮੋਰਚੇ ਨੂੰ ਫਿਲਹਾਲ ਮੁਲਤਵੀ ਕੀਤਾ ਗਿਆ ਹੈ | ਪਿੰਡ ਵਾਸੀਆਂ ਅਤੇ ਗੁਰੂ ਘਰ ਦੇ ਨੁਮਾਇੰਦਿਆਂ ਨੇ ਸਾਫ਼ ਕੀਤਾ ਹੈ ਕਿ ਗੁਰੂ ਘਰ ਦੀ ਇੱਕ-ਇੱਕ ਇੰਚ ਜ਼ਮੀਨ ਦੀ ਰਾਖੀ ਕੀਤੀ ਜਾਵੇਗੀ ਅਤੇ ਕਾਨੂੰਨੀ ਤੌਰ 'ਤੇ ਇਸ ਲੜਾਈ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇਗਾ | ਉਨ੍ਹਾਂ ਪਿੰਡ ਵਾਸੀਆਂ ਨੂੰ ਕਿਸੇ ਸਮੇਂ ਵੀ ਐਮਰਜੈਂਸੀ ਵਿੱਚ ਤਿਆਰ ਰਹਿਣ ਦਾ ਸੱਦਾ ਦਿੱਤਾ | ਇਸ ਮੌਕੇ ਸੁਰਜੀਤ ਸਿੰਘ, ਸ਼ਿੰਗਾਰਾ ਸਿੰਘ, ਗੁਰਿੰਦਰ ਸਿੰਘ, ਪਰਮਵੀਰ ਸਿੰਘ, ਗੁਰਵੀਰ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ, ਮਨਦੀਪ ਸਿੰਘ, ਤਰਲੋਚਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸਨ |
ਪਿਛਲੀ ਖ਼ਬਰ ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਰੁੱਖ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਸੰਭਾਲ ਧੀਆਂ ਪੁੱਤਰਾਂ ਵਾਂਗ ਕਰੋ-ਗੜ੍ਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।