29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਆਮ ਆਦਮੀ ਪਾਰਟੀ ਵਲੋਂ ਐਸ. ਸੀ. ਵਿੰਗ ਨੂੰ ਮਜ਼ਬੂਤ ਕਰਨ ਲਈ ਹਲਕਾ ਪਾਇਲ ਦੇ ਪਿੰਡ-ਪਿੰਡ ਕੀਤੀਆਂ ਜਾਣਗੀਆਂ ਵੱਡੇ ਪੱਧਰ 'ਤੇ ਮੀਟਿੰਗਾਂ- ਡਾ. ਬੀਜਾ

ਅਜੀਤ ਡੈਸਕ 08-06-2026
ਮਲੌਦ, 7 ਜੂਨ (ਸਹਾਰਨ ਮਾਜਰਾ)-ਆਪ ਪਾਰਟੀ ਦੇ ਸੀਨੀਅਰ ਆਗੂ ਅਤੇ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਡਾ. ਜਸਪ੍ਰੀਤ ਸਿੰਘ ਬੀਜਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਉਂ ਜੋ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ | ਇਸ ਲਈ ਪਾਰਟੀ ਹਾਈਕਮਾਂਡ ਦੇ ਆਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਪਾਇਲ, ਖੰਨਾ ਅਤੇ ਸਮਰਾਲਾ ਵਿਖੇ ਐਸ. ਸੀ. ਵਿੰਗ ਨੂੰ ਮਜ਼ਬੂਤ ਕਰਨ ਦੇ ਲਈ ਪਿੰਡ ਪੱਧਰ ਤੇ ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋੜਵੰਦਾਂ, ਦਲਿਤ ਵਰਗਾਂ ਤੋਂ ਇਲਾਵਾ ਹਰ ਵਰਗ ਦੇ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਆਪ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਪਿੰਡ ਦੀਆਂ ਸੱਥਾਂ ਅਤੇ ਖ਼ਾਸ ਤੌਰ ਤੇ ਰਾਮਦਾਸੀਆ ਵਰਗ ਦੇ ਘਰਾਂ ਵਿਚ ਨਿੱਜੀ ਪਹੁੰਚ ਕਰਕੇ ਸੰਪੂਰਨ ਜਾਣਕਾਰੀ ਦਿੱਤੀ ਜਾਵੇਗੀ | ਡਾ. ਬੀਜਾ ਨੇ ਕਿਹਾ ਕਿ ਬਿਜਲੀ ਮੁਫ਼ਤ, ਲਾਲ ਲਕੀਰ ਹੇਠ ਆਉਂਦੇ ਘਰਾਂ ਨੂੰ ਪੱਕੀ ਰਜਿਸਟਰੀ ਕਰਨੀ, ਮੁਹੱਲਾ ਕਲੀਨਿਕ ਖੋਲ੍ਹਣੇ, ਸਰਕਾਰੀ ਸਕੂਲਾਂ ਵਿਚ ਸਿੱਖਿਆ ਕ੍ਰਾਂਤੀ, ਵੱਡੇ ਪਿੰਡਾਂ ਵਿਚ ਖੇਡ ਮੈਦਾਨ, ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਣ ਕਿੱਟਾਂ ਸਮੇਤ ਅਨੇਕਾਂ ਸਹੂਲਤਾਂ ਘਰ ਬੈਠਿਆਂ ਹੀ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਬਾਰੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਕਦੀ ਸੋਚਿਆ ਤੱਕ ਹੀ ਨਹੀਂ ਸੀ | ਡਾਕਟਰ ਬੀਜਾ ਨੇ ਕਿਹਾ ਕਿ ਆਪ ਸਰਕਾਰ ਵਲੋਂ ਸੂਬੇ ਦੇ ਹਰ ਵਰਗ ਨੂੰ ਸਿਹਤ ਸਹੂਲਤਾਂ ਦੇਣ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬਹੁਤ ਵੱਡੀ ਰਾਹਤ ਦਿੱਤੀ ਗਈ ਹੈ | ਰੱਬ ਕਰੇ ਸਭ ਘਰਾਂ ਵਿਚ ਸਿਹਤਯਾਬੀ ਰਹੇ | ਪ੍ਰੰਤੂ ਜੇਕਰ ਕਿਸੇ ਪਰਿਵਾਰ ਵਿਚ ਕੋਈ ਵਿਅਕਤੀ ਬਿਮਾਰ ਹੋ ਗਿਆ ਤਾਂ ਇਸ ਸਹੂਲਤ ਤਹਿਤ ਉਹ ਮਰੀਜ਼ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਦੇ ਸਲਾਨਾ ਮੁਫ਼ਤ ਇਲਾਜ ਸਰਕਾਰੀ ਖਰਚੇ ਤੇ ਕਰਵਾ ਸਕੇਗਾ | ਪੰਜਾਬ ਦਾ ਹਰ ਇੱਕ ਵਾਸੀ ਇਸ ਸਕੀਮ ਅਧੀਨ ਇਲਾਜ ਦੀ ਸਹੂਲਤ ਦਾ ਹੱਕਦਾਰ ਹੋਵੇਗਾ | ਬੇਸ਼ੱਕ ਉਹ ਬੱਚਾ, ਨੌਜਵਾਨ, ਬਜ਼ੁਰਗ, ਕੋਈ ਅÏਰਤ ਜਾਂ ਕੋਈ ਬੇਸਹਾਰਾ, ਸਰਕਾਰੀ ਕਰਮਚਾਰੀ, ਆਂਗਣਵਾੜੀ, ਆਸ਼ਾ ਵਰਕਰ ਵੀ ਹੋਵੇ | ਇਸ ਮੌਕੇ ਅਵਤਾਰ ਸਿੰਘ ਰਿੰਕੂ ਬੀਜਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ 'ਬੇਰੁਜ਼ਗਾਰੀ ਦੀ ਅੱਗ 'ਚ ਸੜ ਰਹੀ ਨੌਜਵਾਨੀ' ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਬੇਰ ਕਲਾਂ ਵਿਖੇ ਬਰਤਨਾਂ ਦੀ ਸੇਵਾ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।