29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਜੀ.ਏ.ਡੀ. ਇੰਟਰਨੈਸ਼ਨਲ ਸਕੂਲ ਝੋਰੜਾਂ ਵਿਖੇ 6 ਰੋਜ਼ਾ ਸਮਰ ਕੈਂਪ ਸਫ਼ਲਤਾਪੂਰਵਕ ਸਮਾਪਤ

ਅਜੀਤ ਡੈਸਕ 08-06-2026
ਰਾਏਕੋਟ, 7 ਜੂਨ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜੀ.ਏ.ਡੀ. ਇੰਟਰਨੈਸ਼ਨਲ ਸਕੂਲ ਝੋਰੜਾਂ ਵਿਖੇ 01 ਜੂਨ ਤੋਂ 06 ਜੂਨ ਤੱਕ ਲਗਾਇਆ 6 ਰੋਜ਼ਾ ਸਮਰ ਕੈਂਪ ਸਫ਼ਲਤਾਪੂਰਵਕ ਸੰਪੰਨ ਹੋਇਆ | ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਿੱਖਣ ਅਤੇ ਮਨੋਰੰਜਨ ਦਾ ਵਿਲੱਖਣ ਮੌਕਾ ਪ੍ਰਾਪਤ ਹੋਇਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਸ੍ਰੀਮਤੀ ਜੋਤੀ ਦੇਵਗਨ ਨੇ ਦੱਸਿਆ ਕਿ ਸਮਰ ਕੈਂਪ ਵਿਚ ਡਾਂਸ, ਯੋਗਾ, ਖੇਡਾਂ, ਵਿਗਿਆਨਕ ਪ੍ਰਯੋਗ, ਕੁਕਿੰਗ, ਸ਼ਖ਼ਸੀਅਤ ਵਿਕਾਸ ਅਤੇ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਜ਼ਰੂਰੀ ਹੁਨਰਾਂ ਦੀ ਸਿਖਲਾਈ ਦਿੱਤੀ ਗਈ | ਵਿਦਿਆਰਥੀਆਂ ਨੇ ਹਰ ਗਤੀਵਿਧੀ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਟੀਮ ਵਰਕ ਦੀਆਂ ਯੋਗਤਾਵਾਂ ਨੂੰ ਨਿਖਾਰਿਆ | ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ | ਸਮਾਪਤੀ ਸਮਾਰੋਹ ਦੌਰਾਨ ਸਮੂਹ ਭਾਗੀਦਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਮੈਨੇਜਮੈਂਟ ਦੇ ਪ੍ਰਧਾਨ ਜੰਗ ਸਿੰਘ ਮਾਨ ਅਤੇ ਸਰਬਜੀਤ ਸਿੰਘ ਮਾਨ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕੈਂਪ ਨੂੰ ਸਫ਼ਲ ਬਣਾਉਣ ਲਈ ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਆਤਮ-ਵਿਸ਼ਵਾਸ ਅਤੇ ਵਿਅਕਤੀਗਤ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਸਮਰ ਕੈਂਪ ਖੁਸ਼ਗਵਾਰ ਮਾਹੌਲ ਵਿਚ ਸਮਾਪਤ ਹੋਇਆ ਅਤੇ ਵਿਦਿਆਰਥੀ ਆਪਣੇ ਨਾਲ ਨਵੀਆਂ ਸਿੱਖਿਆਵਾਂ ਅਤੇ ਸੋਹਣੀਆਂ ਯਾਦਾਂ ਲੈ ਕੇ ਗਏ |
ਪਿਛਲੀ ਖ਼ਬਰ 'ਆਪ' ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ-ਚੇਅਰਮੈਨ ਗਿੱਲ/ਬਾਸੀਆਂ ਅਗਲੀ ਖ਼ਬਰ 'ਬੇਰੁਜ਼ਗਾਰੀ ਦੀ ਅੱਗ 'ਚ ਸੜ ਰਹੀ ਨੌਜਵਾਨੀ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।