14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕੇਂਦਰ ਦੀ ਤਰਜ਼ 'ਤੇ ਕਿਸਾਨਾਂ ਦੇ ਸਮਾਰਟ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ

ਅਜੀਤ ਡੈਸਕ 09-06-2026
ਮਾਛੀਵਾੜਾ ਸਾਹਿਬ, 8 ਜੂਨ (ਮਨੋਜ ਕੁਮਾਰ)-ਕੇਂਦਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਹੁਣ ਮਿਲਣ ਵਾਲੀ ਹਰ ਸਰਕਾਰੀ ਸੁਵਿਧਾ ਨੂੰ ਸਿੱਧੇ ਰੂਪ ਵਿਚ ਕਿਸਾਨਾਂ ਦੇ ਖਾਤੇ ਵਿਚ ਦੇਣ ਲਈ ਇਕ ਵੱਡੀ ਪਹਿਲ ਕੀਤੀ ਗਈ ਹੈ, ਜਿਸ ਦੇ ਤਹਿਤ ਉਸ ਹਰ ਕਿਸਾਨ ਦਾ ਸਮਾਰਟ ਕਾਰਡ ਬਣਾਇਆ ਜਾ ਰਿਹਾ ਹੈ ਜੋ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ ਤੇ ਜ਼ਮੀਨ ਦੀ ਮਾਲਕੀ ਰੱਖਦਾ ਹੈ | ਇਸ ਵਿਚ ਭਾਵੇਂ ਉਸ ਕੋਲ ਇਕ ਕਨਾਲ ਹੀ ਖੇਤੀ ਯੋਗ ਜ਼ਮੀਨ ਕਿਉਂ ਨਾ ਹੋਵੇ, ਉਹ ਸਮਾਰਟ ਕਾਰਡ ਬਣਾਉਣ ਦਾ ਹੱਕਦਾਰ ਹੈ, ਜਿਸ ਲਈ ਬਕਾਇਦਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਨ੍ਹਾਂ ਕਾਰਡਾਂ ਨੂੰ ਬਣਾਉਣ ਲਈ ਆਪਣੀ ਡਿਊਟੀ ਨਿਭਾ ਰਹੇ ਹਨ | ਇਸ ਬਾਰੇ ਗੱਲਬਾਤ ਕਰਦਿਆਂ ਵਿਭਾਗ ਦੇ ਅਧਿਕਾਰੀ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਇਹ ਸਮਾਰਟ ਕਾਰਡ ਬਣਾਉਣ ਦੇ ਫਾਰਮ ਮਈ ਮਹੀਨੇ ਤੋਂ ਭਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਬਲਾਕ ਮਾਛੀਵਾੜਾ ਦੇ ਕਈ ਪਿੰਡਾਂ ਵਿਚ ਇਹ ਪ੍ਰਕਿਰਿਆ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਤੇ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਸਰਕਾਰ ਦੀ ਇਸ ਸੁਵਿਧਾ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣ |
ਪਿਛਲੀ ਖ਼ਬਰ ਬਾਲਾਜੀ ਕਾਲੋਨੀ ਵਾਸੀਆਂ ਨੇ ਇਕੱਠੇ ਹੋ ਕੇ ਵੱਖ-ਵੱਖ ਸਮੱਸਿਆਵਾਂ ਸੰਬੰਧੀ ਸੰਗੋਵਾਲ, ਮੀਲੂ ਤੇ ਹਰੀ ਨੂੰ ਕਰਵਾਇਆ ਜਾਣੂ... ਅਗਲੀ ਖ਼ਬਰ ਰਿਟਾਇਰਡ ਮਿਊਾਸੀਪਲ ਵਰਕਰ ਯੂਨੀਅਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।