14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਝਾੜ ਸਾਹਿਬ ਕਾਲਜ ਦੇ ਨਵੇਂ ਵਿੱਦਿਅਕ ਵਰ੍ਹੇ ਦਾ ਪ੍ਰਾਸਪੈਕਟਸ ਰਿਲੀਜ਼

ਅਜੀਤ ਡੈਸਕ 09-06-2026
ਮਾਛੀਵਾੜਾ ਸਾਹਿਬ, 8 ਜੂਨ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ 'ਚ ਪਿ੍ੰਸੀਪਲ ਡਾ. ਰਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਨਵੇਂ ਵਿੱਦਿਅਕ ਵਰ੍ਹੇ ਦਾ ਪ੍ਰਾਸਪੈਕਟਸ ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਤੇ ਕਾਲਜ ਦੀ ਲੋਕਲ ਮੈਨੇਜਮੈਂਟ ਕਮੇਟੀ ਰਾਹੀਂ ਜਾਰੀ ਕੀਤਾ ਗਿਆ | ਪਿ੍ੰਸੀਪਲ ਨੇ ਰਸਮੀ ਤੌਰ 'ਤੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਕਾਲਜ 'ਚ ਬੀ. ਏ., ਬੀ. ਸੀ. ਏ., ਬੀ. ਕਾਮ., ਬੀ. ਐੈੱਸ. ਸੀ. (ਐੱਫ. ਡੀ.), ਐੈੱਮ. ਐੈੱਸ. ਸੀ. (ਆਈ. ਟੀ.), ਐੱਮ. ਏ. (ਪੰਜਾਬੀ), ਪੀ. ਜੀ. ਡੀ. ਐੈੱਫ. ਡੀ., ਪੀ. ਜੀ. ਡੀ. ਸੀ. ਏ. ਤੋਂ ਇਲਾਵਾ ਗਿਆਰ੍ਹਵੀਂ ਅਤੇ ਬਾਰ੍ਹਵੀਂ (ਮੈਡੀਕਲ, ਨਾਨ-ਮੈਡੀਕਲ, ਆਰਟਸ ਅਤੇ ਕਾਮਰਸ) ਦੀ ਪੜ੍ਹਾਈ ਦੇ ਨਤੀਜੇ ਲੜਕੀਆਂ ਦੇ ਸੁਨਹਿਰੀ ਭਵਿੱਖ ਦੀ ਗਵਾਹੀ ਭਰਦੇ ਹਨ | ਪਿ੍ੰਸੀਪਲ ਡਾ. ਰਜਿੰਦਰ ਕੌਰ ਨੇ ਕਿਹਾ ਕਿ ਕਾਲਜ ਵਲੋਂ ਇਸ ਵਰ੍ਹੇ ਨੈਨੀ ਕੋਰਸ ਤੇ ਕੇਅਰ ਗਿਵਰ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਜੋ ਕਿ ਵਿਦੇਸ਼ 'ਚ ਆਪਣਾ ਭਵਿੱਖ ਦੇਖਣ ਵਾਲੀਆਂ ਵਿਦਿਆਰਥਣਾਂ ਲਈ ਸਹਾਈ ਸਿੱਧ ਹੋਣਗੇ |
ਪਿਛਲੀ ਖ਼ਬਰ ਨੌਜਵਾਨਾਂ 'ਤੇ ਕੀਤਾ ਲਾਠੀਚਾਰਜ ਨਿੰਦਣਯੋਗ-ਹਰਜੋਤ ਮਾਂਗਟ/ਡਾ. ਅਮਨਪ੍ਰੀਤ ਸਿੰਘ ਅਗਲੀ ਖ਼ਬਰ ਮੱਕੀ ਨੂੰ ਪ੍ਰਫੁੱਲਿਤ ਕਰਨ ਲਈ ਕਿਸਾਨਾਂ ਨੂੰ ਦਿੱਤੀ ਜਾਵੇਗੀ ਮਾਲੀ ਮਦਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।