28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪਿੰਡ ਘੁਡਾਣੀ ਕਲਾਂ ਵਿਖੇ ਪੀਰਾਂ ਦੇ ਅਸਥਾਨ 'ਤੇ ਮੇਲਾ ਤੇ ਭੰਡਾਰਾ ਕਰਵਾਇਆ <br/>

ਅਜੀਤ ਡੈਸਕ 10-06-2026
ਰਾੜਾ ਸਾਹਿਬ, 9 ਜੂਨ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਘੁਡਾਣੀ ਕਲ੍ਹਾਂ ਵਿਖੇ ਪੀਰਾਂ ਦੇ ਅਸਥਾਨ 'ਤੇ ਬਾਬਾ ਸੈਮਤਾਨ ਜੀ ਅਤੇ ਬਾਬਾ ਉਮਰੇ ਸ਼ਾਹ ਜੀ ਦਾ ਸਲਾਨਾ ਮੇਲਾ ਅਤੇ ਭੰਡਾਰਾ ਮੁੱਖ ਸੇਵਾਦਾਰ ਬਾਬਾ ਅਮਰੀਕ ਸਾਹ ਅਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਸਦਕਾ ਕਰਵਾਇਆ ਗਿਆ | ਸਲਾਨਾ ਮੇਲੇ ਅਤੇ ਭੰਡਾਰੇ ਨੂੰ ਮੁੱਖ ਰੱਖਦਿਆਂ ਪ੍ਰਬੰਧਕ ਕਮੇਟੀ ਵੱਲੋਂ ਪੀਰਾਂ ਦੇ ਅਸਥਾਨ 'ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਮੇਲੇ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਅਤੇ ਪਿੰਡ ਘੁਡਾਣੀ ਕਲ੍ਹਾਂ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਪੀਰਾਂ ਦੇ ਅਸਥਾਨ ਤੇ ਆਪਣੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ | ਇਸ ਸਮੇਂ ਸਾਂਈ ਸ਼ਰੀਫ਼ ਮੁਹੰਮਦ (ਫ਼ੌਜੀ) ਧਮੋਟ, ਸਾਂਈ ਇਕਬਾਲ ਸਾਹ, ਖਲੀਫਾ ਦੀਸ਼ਾ ਮੁਹੰਮਦ ਘੁਡਾਣੀ ਕਲ੍ਹਾਂ, ਤਿਲਕ ਰਾਜ ਧਮੋਟ, ਬੂਟਾ ਸਾਹ, ਰਾਜੂ, ਸਲਾਮਦੀਪ (ਕੰਗਣ) ਮਹਿਮਾਨਾਂ ਨੇ ਹਾਜਰੀ ਭਰੀ ਉੱਥੇ ਹੀ ਗਾਇਕ ਰਾਜ ਫੈਜਗੜ੍ਹੀਆ ਅਤੇ ਐਸ ਕੌਰ ਨੇ ਪੀਰਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਮੁੱਖ ਸੇਵਾਦਾਰ ਬਾਬਾ ਅਮਰੀਕ ਸਾਹ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਸਟੇਜ ਸੰਚਾਲਕ ਦੀ ਭੂਮਿਕਾ ਬੰਤ ਸਿੰਘ ਘੁਡਾਣੀ ਵੱਲੋਂ ਬਹੁਤ ਹੀ ਬਾਖ਼ੂਬੀ ਨਾਲ ਨਿਭਾਈ ਗਈ | ਇਸ ਮੌਕੇ ਸਰਪੰਚ ਗੁਰਿੰਦਰ ਸਿੰਘ, ਨਿਜਾਮੂਦੀਪ, ਬੁੱਧ ਘੁਡਾਣੀ, ਜਗਤਾਰ ਸਿੰਘ ਘੁਡਾਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਸਨ |

ਪਿਛਲੀ ਖ਼ਬਰ ਸੰਤ ਕਰਮ ਸਿੰਘ ਸਿੱਧਸਰ ਸਾਹਿਬ ਭੀਖੀ ਵਾਲਿਆਂ ਦੀ ਯਾਦ 'ਚ 27ਵਾਂ ਬਰਸੀ ਸਮਾਗਮ 12 ਤੋਂ <br/> ਅਗਲੀ ਖ਼ਬਰ ਭਾਜਪਾ ਵਲੋਂ ਸੰਗੋਵਾਲ ਨੂੰ ਲੁਧਿਆਣਾ ਈਸਟ ਅਤੇ ਬਲੀਏਵਾਲ ਨੂੰ ਲੁਧਿਆਣਾ ਸੈਂਟਰ ਵਿਧਾਨ ਸਭਾ ਦਾ ਇੰਚਾਰਜ ਲੱਗਣ 'ਤੇ ਰਸ਼ਪਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।