28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

14 ਸਾਲਾ ਦਿਵਿਆਂਗ ਬੱਚੇ ਨਾਲ ਕੁਕਰਮ ਤੋਂ ਬਾਅਦ ਕੀਤੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝੀ <br/>

ਅਜੀਤ ਡੈਸਕ 10-06-2026
ਖੰਨਾ, 9 ਜੂਨ (ਹਰਜਿੰਦਰ ਸਿੰਘ ਲਾਲ)-ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਐਸ. ਪੀ. ਪਵਨਜੀਤ ਚੌਧਰੀ, ਡੀ. ਐਸ. ਪੀ. ਮੋਹਿਤ ਕੁਮਾਰ ਸਿੰਗਲਾ, ਡੀ. ਐਸ. ਪੀ. ਹਰਮਨਪ੍ਰੀਤ ਸਿੰਘ, ਇੰਸਪੈਕਟਰ ਅਕਾਸ਼ ਦੱਤ, ਮੁੱਖ ਅਫਸਰ ਦੋਰਾਹਾ ਦੀ ਦੇਖ ਰੇਖ 'ਚ ਪੁਲਿਸ ਪਾਰਟੀ ਨੇ ਇਕ ਘਿਣਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ 1 ਦੋਸ਼ੀ ਨੂੰ ਲੱਭ ਕੇ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਇਹ ਸਫਲਤਾ ਖੰਨਾ ਪੁਲਿਸ ਨੇ ਇੱਕ ਮਹੀਨੇ ਦੀ ਅਣਥੱਕ ਮਿਹਨਤ ਤੋਂ ਬਾਅਦ ਹਾਸਿਲ ਕੀਤੀ ਹੈ | ਗੌਰਤਲਬ ਹੈ ਕਿ ਖੰਨਾ ਪੁਲਿਸ ਨੇ 14 ਸਾਲਾਂ ਦੇ ਦਿਵਿਆਂਗ ਬੱਚੇ ਨਾਲ ਕੁਕਰਮ ਉਪਰੰਤ ਕਤਲ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾ ਲਈ ਹੈ | ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਅਤੇ ਚੁਣੌਤੀਪੂਰਨ ਸੀ | ਪੁਲਿਸ ਨੇ ਦਿਵਿਆਂਗ ਬੱਚੇ ਨਾਲ ਕੁਕਰਮ ਕਰ ਕੇ ਕਤਲ ਕਰਨ ਵਾਲੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਕੇਸ 'ਚ ਨਾ ਕੋਈ ਪ੍ਰਤੱਖ ਗਵਾਹ ਸੀ ਅਤੇ ਨਾ ਹੀ ਕੋਈ ਤਕਨੀਕੀ ਸੁਰਾਗ ਮੌਜੂਦ ਸੀ, ਫਿਰ ਵੀ ਖੰਨਾ ਪੁਲਿਸ ਨੇ ਲਗਭਗ ਇੱਕ ਮਹੀਨੇ ਤੱਕ ਦਿਨ-ਰਾਤ ਮਿਹਨਤ ਕਰ ਕੇ ਅਤੇ ਬਾਰੀਕੀ ਨਾਲ ਜਾਂਚ ਕਰਕੇ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ | ਗੌਰਤਲਬ ਹੈ ਕਿ 6 ਮਈ 2026 ਨੂੰ ਦੋਰਾਹਾ ਪੁਲਿਸ ਨੂੰ ਨੇੜਲੇ ਜੰਗਲਾਤੀ ਖੇਤਰ 'ਚ ਰਹਿੰਦੇ 14 ਸਾਲਾ ਦਿਵਿਆਂਗ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ | ਸੂਚਨਾ ਮਿਲਦਿਆਂ ਹੀ ਦੋਰਾਹਾ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ | ਪੁਲਿਸ ਟੀਮਾਂ ਨੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਜੰਗਲਾਤੀ ਇਲਾਕੇ 'ਚ ਬੱਚੇ ਦੇ ਸਮਾਨ ਨਾਲ ਜੁੜੇ ਸੁਰਾਗਾਂ ਦਾ ਪਿੱਛਾ ਕਰਦਿਆਂ ਇੱਕ ਛੱਪੜ ਤੱਕ ਪਹੁੰਚ ਕੀਤੀ ਸੀ ਅਤੇ ਬਾਅਦ ਵਿੱਚ ਗੋਤਾਖੋਰਾਂ ਦੀ ਮਦਦ ਨਾਲ ਛੱਪੜ 'ਚੋਂ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਸੀ, ਜਿਸ 'ਤੇ ਪੁਲਿਸ ਨੇ ਥਾਣਾ ਦੋਰਾਹਾ ਵਿਚ ਮੁੱਢਲੀ ਤਫਤੀਸ ਤੋਂ ਬਾਅਦ ਮਾਮਲੇ 'ਚ ਪੋਕਸੋ ਐਕਟ ਦਫਾ 6 ਦਾ ਵਾਧਾ ਕੀਤਾ ਗਿਆ | ਘਟਨਾ ਸਥਾਨ ਦੀ ਭੂਗੋਲਿਕ ਸਥਿਤੀ ਕਾਰਨ ਪੁਲਿਸ ਨੂੰ ਨਾ ਤਾਂ ਕੋਈ ਸੀ. ਸੀ. ਟੀ. ਵੀ ਫੁਟੇਜ ਮਿਲੀ ਅਤੇ ਨਾ ਹੀ ਕੋਈ ਹੋਰ ਤਕਨੀਕੀ ਸਬੂਤ ਹੀ ਮਿਲੇ | ਇਸ ਦੇ ਬਾਵਜੂਦ ਖੰਨਾ ਪੁਲਿਸ ਨੇ ਇਸ ਕੇਸ ਨੂੰ ਇੱਕ ਵੱਡੀ ਚੁਣੌਤੀ ਵਜੋਂ ਸਵੀਕਾਰ ਕਰਦਿਆਂ ਹਜ਼ਾਰਾਂ ਲੋਕਾਂ ਨਾਲ ਪੁੱਛਗਿੱਛ, ਸੈਂਕੜੇ ਸ਼ੱਕੀਆਂ ਦੀ ਤਸਦੀਕ, ਲਗਾਤਾਰ ਮੈਦਾਨੀ ਜਾਂਚ ਅਤੇ ਖੁਫੀਆ ਜਾਣਕਾਰੀ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਮੁਲਜ਼ਮ ਦੀ ਪਛਾਣ ਕੀਤੀ | ਜਾਂਚ 'ਚ ਸਾਹਮਣੇ ਆਇਆ ਕਿ ਕਥਿਤ ਅਪਰਾਧੀ ਖ਼ਿਲਾਫ਼ ਪਹਿਲਾਂ ਵੀ ਜਬਰ ਜਨਾਹ ਦਾ ਮਾਮਲਾ ਦਰਜ ਹੈ | ਪੁਲਿਸ ਨੇ ਕੜੀਆਂ ਜੋੜ ਕੇ ਮੁਲਜ਼ਮ ਨੂੰ ਭਵਾਨੀਗੜ੍ਹ (ਸੰਗਰੂਰ) ਇਲਾਕੇ ਤੋਂ ਕਾਬੂ ਕੀਤਾ | ਦੋਸ਼ੀ ਨੇ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀ ਮੰਨੀ ਕੁਮਾਰ ਛੋਟੀ ਉਮਰ ਅਤੇ ਵੱਧ ਉਮਰ ਦੇ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ ਤੇ ਇਸ ਮਾਮਲੇ ਦਾ ਉਹ ਗੁਨਾਹਗਾਰ ਹੈ |

ਪਿਛਲੀ ਖ਼ਬਰ ਮੰਤਰੀ ਮੁੰਡੀਆਂ ਦੀ ਰਹਿਨੁਮਾਈ ਹੇਠ ਕੌਂਸਲਰ ਬਿਮਰੋ ਨੇ ਸਾਹਨੇਵਾਲ 'ਚ 'ਮੇਰੀ ਰਸੋਈ' ਯੋਜਨਾ ਦੀ ਕਰਵਾਈ ਰਸਮੀ ਸ਼ੁਰੂਆਤ... ਅਗਲੀ ਖ਼ਬਰ ਸੰਤ ਕਰਮ ਸਿੰਘ ਸਿੱਧਸਰ ਸਾਹਿਬ ਭੀਖੀ ਵਾਲਿਆਂ ਦੀ ਯਾਦ 'ਚ 27ਵਾਂ ਬਰਸੀ ਸਮਾਗਮ 12 ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।