ਬੀਜਾ, 10 ਜੂਨ (ਪ.ਪ.)-ਪਿੰਡ ਬਗ਼ਲੀ ਕਲਾਂ ਵਿਖੇ ਡੇਰਾ ਮਹੰਤ ਬਾਬਾ ਸ਼ਾਂਤੀ ਦਾਸ ਦੇ ਤਪ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਪ੍ਰੀਯਾਗ ਮੁਨੀ ਨੇ 108 ਮਹੰਤ ਬਾਬਾ ਸ੍ਰੀ ਸ਼ਾਂਤੀ ਦਾਸ ਦੀ ਨਿੱਘੀ ਮਿਠੀ ਯਾਦ ਨੂੰ ਸਮਰਪਿਤ ਸਵਾ ਮਹੀਨੇ ਦੀ ਸੂਰਜ ਦੇਵਤਾ ਦੀ ਤਪੱਸਿਆ ਅੱਜ 10ਜੂਨ ਨੂੰ ਸਪੂਰਨ ਹੋ ਗਈ ਅਤੇ 11 ਜੂਨ ਨੂੰ ਇਸ ਅਸਥਾਨ ਤੇ ਹੀ ਭੰਡਾਰ ਕੀਤਾ ਜਾ ਰਿਹਾ ਹੈ | ਜਿੱਥੇ ਸੂਬੇ ਭਰ ਚੋ ਭੇਖੀ ਸਾਧੂ ਪੁੱਜ ਰਹੇ ਹਨ |ਬਾਬਾ ਪ੍ਰੀਯਾਗ ਮੁਨੀ ਰੋਜ਼ਾਨਾ ਦੁਪਹਿਰੇ 12ਵਜੇ ਤੋਂ ਸ਼ਾਮੀ 3 ਵਜੇ ਤੱਕ ਭਗਤੀ ਚ ਲੀਨ ਰਹਿੰਦੇ ਸਨ | ਇਸ ਮੌਕੇ ਬਾਬਾ ਤੇਜਿੰਦਰ ਸਿੰਘ ਪਿੰਡ ਪਵਾਂ, ਹਰਵਿੰਦਰ ਸਿੰਘ ਗਿਆਸਪੁਰਾ ਨਿਰਮਲ ਸਿੰਘ ਨਿੰਮਾ, ਬਲਵਿੰਦਰ ਮਨਦੀਪ ਸਿੰਘ ਸੋਨੂੰ, ਤਰਸੇਮ ਸਿੰਘ ਜੇ. ਈ., ਜੀਤ ਸਿੰਘ, ਨੇਤਰ ਸਿੰਘ ਸਾਬਕਾ ਸਰਪੰਚ, ਕਾਲਾ ਸਿੰਘ, ਜਸਵੀਰ ਸਿੰਘ ਜੱਸ, ਦਵਿੰਦਰ ਸਿੰਘ ਬਾਹੋ ਮਾਜਰਾ ਆਦਿ ਸੰਗਤਾਂ ਹਾਜ਼ਰ ਸਨ |