15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਬਾਰਡਰ ਏਰੀਏ ਦੀਆਂ ਰਾਈਸ ਮਿੱਲਾਂ ਦਾ ਤੇਜ਼ ਹਨੇਰੀ ਨੇ ਕੀਤਾ ਭਾਰੀ ਨੁਕਸਾਨ

ਅਜੀਤ ਡੈਸਕ 14-06-2026
ਅਹਿਮਦਗੜ੍ਹ, 13 ਜੂਨ (ਰਵਿੰਦਰ ਪੁਰੀ)-ਰਾਈਸ ਮਿਲਰਜ਼ ਐਸੋ: ਅਹਿਮਦਗੜ੍ਹ ਦੇ ਪ੍ਰਧਾਨ ਸ਼ੇਰੂ ਝਨੇਰੀਆ ਨੇ ਦੱਸਿਆ ਕਿ ਬੀਤੇ ਦਿਨ ਬਾਰਡਰ ਏਰੀਏ ਵਿਚ ਆਈ ਤੇਜ਼ ਹਨੇਰੀ ਤੇ ਤੂਫ਼ਾਨ ਨੇ ਰਾਈਸ ਮਿੱਲਾਂ ਦਾ ਵੱਡਾ ਨੁਕਸਾਨ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਬਾਰਡਰ ਏਰੀਏ ਵਿਚ ਤਰਨਤਾਰਨ ਅੰਦਰਲੇ ਇਲਾਕੇ ਵਿਚ ਅਹਿਮਦਗੜ੍ਹ ਦੇ ਕਈ ਰਾਈਸ ਮਿਲਰਜ਼ ਨੇ ਸ਼ੈਲਰ ਲਗਾਏ ਹਨ, ਜਿਨ੍ਹਾਂ ਦਾ ਇਸ ਵਾਰ ਕਾਫੀ ਨੁਕਸਾਨ ਹੋ ਗਿਆ | ਪਰ ਪਿੰਡ ਸੱਬਰਾ ਤਹਿਸੀਲ ਪੱਟੀ ਵਿਖੇ ਸਥਿਤ ਜੈ ਸ਼੍ਰੀ ਰਾਮ ਫੂਡਜ਼ ਦੇ ਨਾਮ ਹੇਠ ਚਲਦੇ ਰਾਈਸ ਸ਼ੈਲਰ ਦਾ ਬਹੁਤ ਨੁਕਸਾਨ ਹੋ ਗਿਆ, ਜਿਸ ਦੇ ਸੈਂਡ ਅਤੇ ਮਸ਼ੀਨਰੀ ਬੁਰੀ ਤਰ੍ਹਾਂ ਨੁਕਸਾਨੇ ਗਏ | ਇਸ ਦੇ ਨਾਲ ਹੀ ਗੋਇਲ ਫੂਡਜ਼ ਘਲੋਟੀ ਤਹਿਸੀਲ ਪਾਇਲ (ਲੁਧਿਆਣਾ) ਵਿਖੇ ਰਾਈਸ ਮਿਲ ਦਾ ਵੀ ਭਾਰੀ ਨੁਕਸਾਨ ਹੋ ਗਿਆ, ਜਿਸ ਦੀਆਂ ਕਈ ਦੀਵਾਰਾਂ ਤੇਜ਼ ਹਨੇਰੀ ਕਾਰਨ ਡਿਗ ਗਈਆਂ |
ਪਿਛਲੀ ਖ਼ਬਰ ਮਾਨ ਸਰਕਾਰ ਦੀ ਸਿਹਤ ਕ੍ਰਾਂਤੀ, ਖੰਨਾ ਸਿਵਲ ਹਸਪਤਾਲ ਨੇ ਰਚਿਆ ਨਵਾਂ ਇਤਿਹਾਸ ਅਗਲੀ ਖ਼ਬਰ ਫ਼ਾਜ਼ਿਲਕਾ ਵਾਰ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਅਤੇ ਸ਼ਿਵ ਸੈਨਾ ਬਾਲ ਠਾਕਰੇ ਨੇ ਲਾਵਾਰਸ ਲਾਸ਼ ਦਾ ਕੀਤਾ ਸਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।