15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਖੇਤੀ ਸੈਕਟਰ ਤੋਂ ਇਸ ਫੁਰਮਾਨ ਨੂੰ ਦੂਰ ਰੱਖੇ- ਪੂਰਬਾ

ਅਜੀਤ ਡੈਸਕ 14-06-2026
ਬੀਜਾ, 13 ਜੂਨ (ਅਵਤਾਰ ਸਿੰਘ ਜੰਟੀ ਮਾਨ)- ਕੇਂਦਰ ਦੀ ਸਰਕਾਰ ਵੱਲੋਂ ਇੱਕ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਕੰਜਿਉਮਰ ਪਟਰੋਲ ਪੰਪ ਤੋਂ ਇੱਕ ਦਿਨ ਵਿੱਚ ਸਿਰਫ਼ 200 ਲੀਟਰ ਡੀਜ਼ਲ ਹੀ ਲੈ ਸਕੇਗਾ | ਜਿਸ ਦਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਥੇਬੰਦੀ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ, ਕਿਉਂਕਿ ਇਸ ਟਾਈਮ ਝੋਨਾ ਲਾਉਣ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਮੱਕੀ ਕਟਾਈ ਦਾ ਕੰਮ ਜ਼ੋਰਾਂ ਉੱਤੇ ਚੱਲ ਰਿਹਾ ਹੈ | ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਰਾਜੇਵਾਲ ਜਥੇਬੰਦੀ ਦੇ ਸਮਰਾਲਾ ਤੋ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਆਖਿਆ ਕਿ ਸਰਕਾਰ ਵੱਲੋਂ ਇਹ ਵੀ ਫੁਰਮਾਨ ਕੀਤਾ ਹੈ | ਡੀਜ਼ਲ ਸਿਰਫ਼ ਮਨਜ਼ੂਰਸ਼ੁਦਾ ਕਨਟੇਨਰ ਵਿੱਚ ਹੀ ਪਾਇਆ ਜਾਵੇਗਾ, ਜਦੋਂ ਟਰੈਕਟਰ ਦੀ ਟੈਂਕੀ ਵਿਚ ਸਿਰਫ਼ 60 ਲੀਟਰ ਡੀਜ਼ਲ ਹੀ ਪੈਦਾ ਹੈ ਕੰਮ ਦਾ ਸੀਜ਼ਨ ਹੋਣ ਕਰਕੇ ਟਰੈਕਟਰ ਲਗਾਤਾਰ ਚਲਦੇ ਹਨ | ਇਸ ਲਈ ਵੱਧ ਤੇਲ ਲਿਜਾਣ ਲਈ ਅਪਣੇ ਤਰੀਕੇ ਨਾਲ ਕਨਟੇਨਰ ਬਣਾਏ ਹੋਏ ਹਨ | ਕੰਬਾਈਨਾਂ ਨਾਲ ਮੱਕੀ ਕਟਾਈ ਦਾ ਕੰਮ ਜੋਰ ਨਾਲ ਚੱਲ ਰਿਹਾ ਹੈ | ਦਿਹਾੜੀ ਵਿੱਚ 200 ਲੀਟਰ ਡੀਜ਼ਲ ਲਗਭਗ ਲੱਗ ਜਾਂਦਾ ਹੈ ਇਸ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਸਰਕਾਰ ਖੇਤੀ ਸੈਕਟਰ ਤੋਂ ਇਸ ਫੁਰਮਾਨ ਨੂੰ ਦੂਰ ਰੱਖੇ |
ਪਿਛਲੀ ਖ਼ਬਰ ਸਮਰਾਲਾ ਲਾਗੇ ਪਿੰਡ ਸਿਹਾਲਾ ਵਿਖੇ ਮੀਂਹ ਨਾਲ ਡਿੱਗੀ ਛੱਤ, 70 ਸਾਲਾ ਬਜ਼ੁਰਗ ਮਾਤਾ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਮਾਨ ਸਰਕਾਰ ਦੀ ਸਿਹਤ ਕ੍ਰਾਂਤੀ, ਖੰਨਾ ਸਿਵਲ ਹਸਪਤਾਲ ਨੇ ਰਚਿਆ ਨਵਾਂ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।