15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸਹਿਯੋਗੀ ਮੰਤਰੀ ਬਣਾਉਣ ਨੂੰ ਫਿਰਦੇ ਅਤੇ ਬਾਗ਼ੀ ਟਿਕਟ ਬਦਲਾਉਣ ਨੰੂ

ਅਜੀਤ ਡੈਸਕ 14-06-2026
ਮਲੌਦ, 13 ਜੂਨ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ 'ਚ ਆਮ ਆਦਮੀ ਪਾਰਟੀ ਦੀਆਂ ਵੀ 2 ਧਿਰਾਂ ਸਾਹਮਣੇ ਆ ਚੁੱਕੀਆਂ ਹਨ | ਇੱਕ ਪਾਸੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਟੀਮ ਵਲੋਂ ਸੋਸ਼ਲ ਮੀਡੀਏ 'ਤੇ ਉਨ੍ਹਾਂ ਨੂੰ ਮੰਤਰੀ ਬਣਾਉਣ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਦੂਸਰੇ ਪਾਸੇ ਹਲਕਾ ਪਾਇਲ ਤੋਂ ਇਕ ਵਾਰ ਚੋਣ ਲੜ ਚੁੱਕੇ ਅਤੇ ਹਲਕੇ ਦੇ 'ਆਪ' ਤੋਂ ਇਲਾਵਾ ਅਕਾਲੀ, ਬਸਪਾ ਅਤੇ ਕੁੱਝ ਕਾਂਗਰਸੀਆਂ ਨਾਲ ਨਿੱਜੀ ਨੇੜਤਾ ਰੱਖਣ ਵਾਲੇ ਅਤੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦੇ ਨਜ਼ਦੀਕੀ ਡਾ. ਜਸਪ੍ਰੀਤ ਸਿੰਘ ਬੀਜਾ ਵਲੋਂ ਵੀ ਹਲਕਾ ਪਾਇਲ 'ਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਹਲਕਾ ਵਿਧਾਇਕ ਤੋਂ ਬਾਗ਼ੀ ਜਾਂ ਵਿਰੋਧੀ ਟਿਕਟ ਬਦਲੇ ਜਾਣ ਦੀ ਸੰਭਾਵਨਾ ਜਤਾ ਰਹੇ ਹਨ | ਸਿਆਸੀ ਮੈਦਾਨ 'ਚ ਆਏ ਮੁਕਾਬਲੇ ਕਾਰਨ ਹੁਣ ਸੋਸ਼ਲ ਮੀਡੀਆ 'ਤੇ ਵੀ ਮੁਕਾਬਲਾ ਚੱਲ ਪਿਆ ਹੈ ਜਿਸ 'ਚ ਵਿਧਾਇਕ ਦੇ ਨਜ਼ਦੀਕੀ ਦਲੀਲਾਂ ਦੇ ਰਹੇ ਹਨ ਕਿ ਉਨ੍ਹਾਂ ਨੇ ਹਲਕੇ 'ਚ ਰਿਕਾਰਡ ਤੋੜ ਵਿਕਾਸ ਕਰਵਾਉਣ ਦੇ ਨਾਲ ਨਾਲ ਕਿਸੇ ਚੋਣ 'ਚ ਵਿਰੋਧੀਆਂ ਦੇ ਕਾਗ਼ਜ਼ ਰੱਦ ਨਾ ਕਰਵਾ ਕੇ ਕੋਈ ਧੱਕੇਸ਼ਾਹੀ ਨਹੀਂ ਕੀਤੀ | ਦੂਸਰੇ ਪਾਸੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਹਲਕਾ ਵਿਧਾਇਕ ਗਿਆਸਪੁਰਾ ਦੀ ਪਿਛਲੀ ਚੋਣ ਵਿੱਚ ਉਨ੍ਹਾਂ ਨਾਲ ਡਟ ਕਿ ਚੱਲਣ ਵਾਲੇ ਹੀ ਅੱਜ ਕੱਲ੍ਹ ਪਾਰਟੀ ਹਾਈਕਮਾਨ ਕੋਲ ਗਿਆਸਪੁਰਾ ਟੀਮ ਦੀਆਂ ਕੀਤੀਆ ਜ਼ਿਆਦਤੀਆਂ ਦੇ ਸਬੂਤ ਪਾਰਟੀ ਹਾਈਕਮਾਂਡ ਕੋਲ ਭੇਜ ਚੁੱਕੇ ਹਨ | ਹੁਣ ਇਹ ਵੇਖਣ ਵਾਲਾ ਹੋਵੇਗਾ ਕਿ ਪਾਰਟੀ ਹਾਈਕਮਾਨ ਕੀ ਗਿਆਸਪੁਰਾ ਨੂੰ ਮੰਤਰੀ ਬਣਾਉਂਦੀ ਹੈ ਜਾਂ ਫਿਰ ਉਨ੍ਹਾਂ ਦੀ ਟਿਕਟ ਬਦਲਾਉਂਦੇ ਹਨ |
ਪਿਛਲੀ ਖ਼ਬਰ ਐਸ.ਪੀ.ਐਸ. ਹਸਪਤਾਲ ਦੇ ਡਾ. ਰਣਜੀਤ ਨੇ ਏ.ਆਈ. ਪਾਵਰਡ 3ਡੀ ਰੋਬੋਲੈਂਸ ਤਕਨੀਕ ਨਾਲ ਜੰਮੂ ਨਿਵਾਸੀ 67 ਸਾਲਾ ਮਹਿਲਾ ਦੇ ਸਫ... ਅਗਲੀ ਖ਼ਬਰ ਨਵੇਂ ਬਣੇ ਸੂਏ 'ਚ ਪਿਆ ਪਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।