17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਲੁਧਿਆਣਾ-ਦੋਰਾਹਾ ਦੱਖਣੀ ਬਾਈਪਾਸ ਦਾ ਰੇਲਵੇ ਫਾਟਕ 25 ਤੋਂ 27 ਜੂਨ ਤੱਕ ਬੰਦ ਰਹੇਗਾ

ਅਜੀਤ ਡੈਸਕ 25-06-2026


ਦੋਰਾਹਾ, 24 ਜੂਨ (ਪੱਤਰ ਪ੍ਰੇਰਕ)-ਸ਼ਹਿਰ ਦੋਰਾਹਾ ਦੇ ਬਰਾਬਰੋਂ ਲੰਘਦੀ ਨਹਿਰ ਸਰਹਿੰਦ ਦੇ ਲੁਧਿਆਣਾ-ਦੋਰਾਹਾ ਦੱਖਣੀ ਬਾਈਪਾਸ ਤੋਂ ਲੰਘਦੀ ਰੇਲਵੇ ਲਾਈਨ ਦਾ ਫਾਟਕ 25 ਜੂਨ ਤੋਂ 27 ਜੂਨ, ਤਿੰਨ ਦਿਨਾਂ ਲਈ ਬੰਦ ਰਹੇਗਾ। ਜਿਸ ਦੇ ਬਾਰੇ ਰੇਲਵੇ ਵਿਭਾਗ ਦੇ ਐਸ. ਐਸ. ਸੀ. ਜਸਮੇਲ ਸਿੰਘ ਨੇ ਲਿਖਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਫਾਟਕਾਂ ਵਿਚਕਾਰ ਪੈਂਦੀ ਸੜਕ ਦੀ ਅਤੇ ਹੋਰ ਮੁਰੰਮਤ ਕਰਨ ਲਈ ਰੇਲਵੇ ਫਾਟਕ 25 ਜੂਨ ਦੀ ਸਵੇਰ 7 ਵਜੇ ਤੋਂ 27 ਜੂਨ ਦੀ ਸ਼ਾਮ 7 ਵਜੇ ਤੱਕ, ਤਿੰਨ ਦਿਨਾਂ ਲਈ ਬੰਦ ਰਹੇਗਾ। ਸੋ ਇਸ ਰਸਤਿਓਂ ਵਾਹਨ ਲੈ ਕੇ ਆਉਣ ਜਾਣ ਵਾਲੇ ਰਾਹੀ, ਸਮੇਂ ਦਾ ਧਿਆਨ ਰੱਖਣ ਤਾਂ ਕਿ ਉਹ ਹੋਣ ਵਾਲੀ ਪਰੇਸ਼ਾਨੀ ਤੋਂ ਬਚ ਸਕਣ।

ਪਿਛਲੀ ਖ਼ਬਰ ਅਕਾਲੀ ਦਲ (ਬ) ਵਲੋਂ ਯਾਦੂ ਦੀ ਅਗਵਾਈ ’ਚ ਮੁੱਖ ਮੰਤਰੀ ਮਾਨ ਵਿਰੁੱਧ ਪੁਤਲਾ ਫੂਕ ਮੁਜ਼ਾਹਰਾ ਅਗਲੀ ਖ਼ਬਰ ਨਸ਼ੇ ਦੀ ਓਵਰਡਜ਼ ਨਾਲ ਨੌਜਵਾਨ ਦੀ ਮੌਤ ਦੋਸ਼, ਖੰਨਾ ਪੁਲਿਸ ਨੇ ਸਮੇਤ 3 ਕੀਤੇ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।