07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਦੋਰਾਹਾ ਸ਼ਹਿਰ ਨੂੰ ਮਿਲਿਆ ਨੌਜਵਾਨ ਚਿਹਰਾ, ਪੰਜਾਬ ਭਰ ਵਿਚੋਂ ਸਭ ਤੋਂ ਘੱਟ ਉਮਰ ਦਾ ਨਗਰ ਕੌਂਸਲ ਪ੍ਰਧਾਨ ਬਣਿਆ ’ਅਨਮੋਲ ਸ਼ਰਮਾ ਐਨੀ’

ਅਜੀਤ ਡੈਸਕ 27-06-2026
ਦੋਰਾਹਾ, 26 ਜੂਨ (ਪੱਤਰ ਪ੍ਰੇਰਕ)–ਦੋਰਾਹਾ ਨਗਰ ਕੌਂਸਲ ਨੂੰ ਇੱਕ ਨੌਜਵਾਨ ਅਤੇ ਉਤਸ਼ਾਹੀ ਅਗਵਾਈ ਮਿਲੀ ਹੈ। ਨਗਰ ਕੌਂਸਲ ਦੇ ਪ੍ਰਧਾਨ ਵਜੋਂ ਚੁਣੇ ਗਏ ਅਨਮੋਲ ਸ਼ਰਮਾ (ਐਨੀ) ਨੂੰ ਪੰਜਾਬ ਦੇ ਸਭ ਤੋਂ ਘੱਟ 28 ਸਾਲ ਉਮਰ ਦੇ ਕੌਂਸਲ ਪ੍ਰਧਾਨਾਂ ਵਿੱਚ ਸੁਮਾਰ ਕੀਤਾ ਜਾ ਰਿਹਾ ਹੈ । ਉਨ੍ਹਾਂ ਦੀ ਚੋਣ ਨਾਲ ਦੋਰਾਹਾ ਦੇ ਨੌਜਵਾਨਾਂ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਲੋਕਾਂ ਨੂੰ ਉਮੀਦ ਹੈ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਵੀ ਰਫ਼ਤਾਰ ਮਿਲੇਗੀ। ਨਗਰ ਕੌਂਸਲ ਦਫ਼ਤਰ ਦੋਰਾਹਾ ਵਿਖੇ ਅਨਮੋਲ ਸ਼ਰਮਾ ਐਨੀ ਨੂੰ ਪ੍ਰਧਾਨਗੀ ਅਹੁਦੇ ਦੀ ਕੁਰਸੀ ‘ਤੇ ਬਿਠਾਉਣ ਸਮੇਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੂੰਡੀਆਂ ਤੇ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਆਮ ਆਦਮੀ ਪਾਰਟੀ ਦੇ ਵੱਖ-ਵੱਖ ਪ੍ਰਮੁੱਖ ਆਗੂ ਅਤੇ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀ ਮੋਜੂਦ ਸਨ। ਨਗਰ ਕੌਂਸਲ ਦੋਰਾਹਾ ਦੇ ਨਵਨਿਯੁਕਤ ਪ੍ਰਧਾਨ ਨੌਜਵਾਨ ਆਗੂ ਅਨਮੋਲ ਸ਼ਰਮਾ ਐਨੀ ਨੇ ਕਿਹਾ ਕਿ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਆਪਣੇ ਪਿਤਾ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਸਮੇਤ ਸਮੂਹ ਕੌਂਸਲਰਾਂ ਦੀ ਸਾਂਝੀ ਅਗਵਾਈ ਹੇਠ ਦੋਰਾਹਾ ਸ਼ਹਿਰ ਦੇ ਸਰਬਪੱਖੀ ਵਿਕਾਸ, ਸਫਾਈ, ਬਨਿਆਦੀ ਸਹੂਲਤਾਂ ਦੇ ਵਿਸਥਾਰ ਅਤੇ ਲੋਕਾਂ ਦੀਆਂ ਰੋਜਾਨਾਂ ਸਮੱਸਿਆਵਾਂ ਦੇ ਹੱਲ ਨੂੰ ਪਹਿਲ ਦਿੱਤੀ ਜਾਵੇਗੀ। ਸ਼ਹਿਰ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸ਼ਹਿਰ ਨਿਵਾਸੀਆਂ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਮੇਰੇ ਘਰ ਦੇ ਦਰਵਾਜੇ ਆਪਣੇ ਸ਼ਹਿਰ ਦੋਰਾਹਾ ਨਿਵਾਸੀਆਂ ਲਈ ਹਰ ਸਮੇਂ ਖੁੱਲੇ੍ਹ ਹਨ।
ਪਿਛਲੀ ਖ਼ਬਰ ਸੋਸ਼ਲ ਵਰਕਰਜ਼ ਵੈੱਲਫੇਅਰ ਸੁਸਾਇਟੀ ਵਲੋਂ ਕੁਹਾੜਾ ਵਿਖੇ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਅਗਲੀ ਖ਼ਬਰ 4 ਜੁਲਾਈ ਦੇ ਚੰਡੀਗੜ੍ਹ ਧਰਨੇ ਲਈ ਬੀ. ਕੇ. ਯੂ. ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।