14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਚੋਮੋ ਰੋਡ ਦੇ ਦੁਕਾਨਦਾਰਾਂ ਨਾਲ ਪੰਜਾਬ ਸਟੇਟ ਟ੍ਰੇਡਜ਼ ਕਮਿਸ਼ਨ ਦੀ ਮੀਟਿੰਗ

ਅਜੀਤ ਡੈਸਕ 29-06-2026
ਮਲੌਦ, 28 ਜੂਨ (ਪੱਤਰ ਪ੍ਰੇਰਕ)- ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਰਹਿਨੁਮਾਈ ਹੇਠ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਦੇ ਸਹਿਯੋਗ ਨਾਲ ਪੰਜਾਬ ਸਟੇਟ ਟਡੇਰਜ਼ ਕਮਿਸ਼ਨ ਵੱਲੋਂ ਚੋਮੋ ਰੋਡ ਮਲੌਦ ਦੇ ਦੁਕਾਨਦਾਰਾਂ ਦੀ ਮੀਟਿੰਗ ਪੰਜਾਬ ਐਗਰੋ ਦੁਕਾਨ ਵਿਖੇ ਹੋਈ। ਜਿਸ ਵਿੱਚ ਕਮਿਸ਼ਨ ਦੇ ਹਲਕਾ ਪਾਇਲ ਦੇ ਚੇਅਰਮੈਨ ਅਵਤਾਰ ਸਿੰਘ ਘੁਡਾਣੀ, ਡੀ. ਐਸ. ਪੀ ਗੱਬਰ ਸਿੰਘ, ਐਚ. ਐਚ ਓ. ਸਤਨਾਮ ਸਿੰਘ ਤੋਂ ਇਲਾਵਾ ਹੋਰਨਾਂ ਮਹਿਕਮਿਆਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਅਵਤਾਰ ਸਿੰਘ ਘੁਡਾਣੀ ਨੇ ਕਿਹਾ ਕਿ ਦੁਕਾਨਦਾਰ ਅਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਕਮਿਸ਼ਨ ਦਾ ਮੁੱਖ ਮਕਸਦ ਹੈ ਤਾਂ ਜੋ ਵਪਾਰੀਆਂ ਨੂੰ ਸੂਬੇ ਅੰਦਰ ਵਪਾਰ ਲਈ ਸੁਰੱਖਿਅਤ ਅਤੇ ਹਾਂ ਪੱਖੀ ਮਾਹੌਲ ਦਿੱਤਾ ਜਾ ਸਕੇ। ਇਸ ਮੌਕੇ ਦੁਕਾਨਦਾਰਾਂ ਵੱਲੋਂ ਮਾਡਲ ਟਾਊਨ ਤੋਂ ਦਾਣਾ ਮੰਡੀ ਤੱਕ ਭਾਰੀ ਵਾਹਨਾਂ ਕਰਕੇ ਲੱਗਦੇ ਰਹਿੰਦੇ ਜਾਮ ਦੀ ਸਮੱਸਿਆ ਦੱਸੀ ਗਈ ਜਿਸ ਦੇ ਹੱਲ ਲਈ ਜਿੱਥੇ ਚੇਅਰਮੈਨ ਅਵਤਾਰ ਸਿੰਘ ਘੁਡਾਣੀ ਨੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਟ੍ਰੈਫਿਕ ਦੇ ਬਦਲਵੇਂ ਪ੍ਰਬੰਧਾਂ ਜਾਂ ਵਨ ਵੇ ਤਕਨੀਕ ਦੀ ਵਰਤੋਂ ਸਬੰਧੀ ਬਾਜ਼ਾਰਾਂ ਦਾ ਜਾਇਜ਼ਾ ਲਿਆ ਅਤੇ ਸਰਕਾਰ ਵੱਲੋਂ ਵੀ ਇਸ ਸਮੱਸਿਆ ਦੇ ਹੱਲ ਲਈ ਕੋਈ ਰਸਤਾ ਕੱਢਣ ਦਾ ਭਰੋਸਾ ਦਿੱਤਾ। ਇਸ ਮੌਕੇ ਪੰਜਾਬ ਐਗਰੋ ਸੈਂਟਰ ਦੇ ਮਾਲਕ ਮਨਪ੍ਰੀਤ ਸਿੰਘ ਸੋਮਲ ਅਤੇ ਹਰਮੀਤ ਸਿੰਘ ਸੋਮਲ ਵੱਲੋਂ ਚੇਅਰਮੈਨ ਅਵਤਾਰ ਸਿੰਘ ਘੁਢਾਣੀ ਅਤੇ ਅਧਿਕਾਰੀਆਂ ਦਾ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਰਘਵੀਰ ਸਿੰਘ ਟਿੰਬਰਵਾਲ, ਹਰਕਿੰਦਰ ਸਿੰਘ ਕਾਲੀਆ, ਦਰਸ਼ਨ ਸਿੰਘ ਸੇਖਾ, ਪਰਵਿੰਦਰ ਸਿੰਘ ਸੋਨੂੰ, ਰਾਮਧੰਨ ਸਿੰਘ, ਗੱਗੀ ਖੇੜੀ, ਸੰਤ ਪੰਚ ਬੇਰ ਕਲਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੁਕਾਨਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਬਲਾਕ ਸਮਰਾਲਾ ਦੇ ਮਿਡ-ਡੇ-ਮੀਲ ਕੁੱਕ, ਸਫਾਈ ਸੇਵਕ ਅਤੇ ਚੌਕੀਦਾਰ ਯੂਨੀਅਨਾਂ ਵਲੋਂ ਮਾਸਿਕ ਮੀਟਿੰਗ ਅਗਲੀ ਖ਼ਬਰ ਗੁ. ਨਿੰਮਸਰ ਸਾਹਿਬ ਘੁਡਾਣੀ ਕਲਾਂ ਵਿਖੇ ਪੋਲੀਓ ਤੋਂ ਸੁਰੱਖਿਆ ਲਈ ਪੋਲੀਓ ਬੂੰਦਾਂ ਪਿਲਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।