23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮਾਵਾਂ-ਧੀਆਂ ਦੇ ਖਾਤਿਆਂ ’ਚ ਸੂਬਾ ਸਰਕਾਰ 1000/1500 ਰੁਪਏ ਦੀ ਬਜਾਏ 51 ਹਜ਼ਾਰ ਪਾਵੇ

ਅਜੀਤ ਡੈਸਕ 03-07-2026
ਪਾਇਲ, 2 ਜੁਲਾਈ (ਨਿਜ਼ਾਮਪੁਰ, ਰਜਿੰਦਰ ਸਿੰਘ)-ਕਾਂਗਰਸ ਪਾਰਟੀ ਦੇ ਦਫ਼ਤਰ ਵਿਚ ਪਾਇਲ ਵਿਖੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਵੱਖ-ਵੱਖ ਮੁੱਦਿਆਂ ’ਤੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਅੱਜ ਆਪ ਸਰਕਾਰ ਵੱਲੋਂ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਬੀਬੀਆਂ ਨੂੰ 1000/1500 ਰੁਪਏ ਖਾਤਿਆਂ ’ਚ ਪਾਉਣ ਦਾ ਐਲਾਨ ਕੀਤਾ ਗਿਆ ਹੈ, ਮੁੱਖ ਮੰਤਰੀ ਪੰਜਾਬ ਦੱਸਣ ਕਿ ਹੁਣ ਤੱਕ ਦਾ ਬਣਦਾ 51 ਹਜ਼ਾਰ ਰੁਪਿਆ ਕਿਉਂ ਨਹੀ ਪਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਐੱਸ. ਸੀ ਤੇ ਜਨਰਲ ਵਰਗ ਦੀਆਂ ਬੀਬੀਆਂ, ਭੈਣਾਂ ਦੇ ਖਾਤਿਆਂ ’ਚ1000/1500 ਰੁਪਏ ਪਾ ਕੇ ਆਪਸੀ ਵਿਤਕਰਾ ਖੜਾ ਕੀਤਾ ਗਿਆ ਹੈ, ਬਰਾਬਰਤਾ ਕਿਉਂ ਨਹੀ ਰੱਖੀ ਗਈ।
ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1300 ਲੈਕਚਰਾਰਾਂ ਦੀ ਭਰਤੀ ਕਰਨ ਸਮੇਂ ਐੱਸ. ਸੀ ਵਰਗ ਦਾ ਕੋਟਾ ਖ਼ਤਮ ਕੀਤਾ ਗਿਆ ਹੈ, ਕੀ ਸੂਬਾ ਸਰਕਾਰ ਦਲਿਤ ਵਰਗ ਦੇ ਉਲਟ ਹੈ, ਜਦੋਂਕਿ ਪੰਜਾਬ ਸਰਕਾਰ ਦਲਿਤ ਵਰਗ ਦੀ ਭਲਾਈ ਲਈ ਸਕੀਮਾਂ ਦੇਣ ਦੇ ਦਮਗਜੇ ਮਾਰ ਰਹੀ ਹੈ ਫਿਰ ਵਿਤਕਰਾ ਕਿਉਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਝਾੜੂ ਪਾਰਟੀ ਨੇ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਕਰ ਦਿੱਤੀ ਹੈ। ਆਪ ਸਰਕਾਰ ਆਉਣ ਤੋਂ ਪਹਿਲਾ ਸੂਬੇ ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਪਰ ਅੱਜ ਵੱਧਕੇ ਸਾਢੇ ਚਾਰ ਕਰੋੜ ਰੁਪਏ ਹੋ ਗਿਆ ਹੈ। ਇਸ ਸਮੇਂ ਪੀ ਏ ਰਣਜੀਤ ਸਿੰਘ, ਯੂਥ ਪ੍ਰਧਾਨ ਰੁਪਿੰਦਰ ਸਿੰਘ ਬਿੰਦੂ ਵੀ ਮੌਜੂਦ ਸਨ।
ਪਿਛਲੀ ਖ਼ਬਰ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਕੁਹਾੜਾ ਦੇ ਵਸਨੀਕਾਂ ਨੂੰ ਮਿਲਿਆ ਕੈਨੇਡਾ ਦਾ ਸੁਪਰ ਵੀਜ਼ਾ ਅਗਲੀ ਖ਼ਬਰ ਝਾੜ ਸਾਹਿਬ ਕਾਲਜ ਦਾ ਬੀ. ਸੀ. ਏ. ਸਮੈਸਟਰ ਛੇਵੇਂ ਦਾ ਸ਼ਾਨਦਾਰ ਨਤੀਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।