09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਬਜ਼ੁਰਗ ਦੀ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਮੌਤ

ਅਜੀਤ ਡੈਸਕ 12-07-2026
ਮਾਛੀਵਾੜਾ ਸਾਹਿਬ, 11 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਨੇੜਲੇ ਪਿੰਡ ਝਾੜ ਸਾਹਿਬ ਵਿਖੇ ਅਣਪਛਾਤੇ ਵਾਹਨ ਦੀ ਚਪੇਟ ਵਿਚ ਆਉਣ ਕਾਰਨ ਬਜ਼ੁਰਗ ਵਿਅਕਤੀ ਸ਼ਿੰਦਰ ਸਿੰਘ, ਉਮਰ 80 ਸਾਲ, ਵਾਸੀ ਧਨੋਲਾ, ਮਨੈਲਾਂ ਥਾਣਾ ਚਮਕੌਰ ਸਾਹਿਬ ਦੀ ਮੌਤ ਹੋ ਗਈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਮ੍ਰਿਤਕ ਦੇ ਭਾਣਜੇ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਮਾਮਾ ਸ਼ਿੰਦਰ ਸਿੰਘ ਜਿਸ ਦਾ ਵਿਆਹ ਨਹੀਂ ਹੋਇਆ ਸੀ, ਉਹ ਬਚਪਨ ਤੋਂ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਕੇ ਆਪਣਾ ਰੋਟੀ ਪਾਣੀ ਖਾਂਦਾ ਰਹਿੰਦਾ ਸੀ ਜੋ ਆਪਣੇ ਪਿੰਡ ਧਨੋਲਾ ਮਨੈਲਾਂ ਵਿਖੇ ਵੀ ਕਦੇ ਕਦਾਈਂ ਜਾਂਦਾ ਸੀ। ਬਿਆਨਕਰਤਾ ਅਨੁਸਾਰ ਜਦੋਂ ਉਸ ਦਾ ਮਾਮਾ ਵਿਹਲਾ ਹੁੰਦਾ ਸੀ ਤਾਂ ਉਨ੍ਹਾਂ ਕੋਲ ਆ ਜਾਂਦਾ ਸੀ ਅਤੇ ਕੁੱਝ ਦਿਨ ਰਹਿਣ ਤੋਂ ਬਾਅਦ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਚਲਾ ਜਾਂਦਾ ਸੀ। ਉਸ ਨੇ ਦੱਸਿਆ ਕਿ ਉਸ ਦਾ ਮਾਮਾ ਕਾਫ਼ੀ ਸਮੇਂ ਤੋਂ ਗੁਰਦੁਆਰਾ ਝਾੜ ਸਾਹਿਬ (ਨੇੜੇ ਬਹਿਲੋਲਪੁਰ) ਵਿਖੇ ਰਹਿੰਦਾ ਸੀ। ਉਨ੍ਹਾਂ ਨੂੰ ਕਿਸੇ ਵਿਅਕਤੀ ਤੋਂ ਪਤਾ ਲੱਗਾ ਕਿ ਉਸ ਦਾ ਮਾਮੇ ਦੀ ਮ੍ਰਿਤਕ ਦੇਹ ਝਾੜ ਸਾਹਿਬ ਪੁਲ ਨੇੜੇ ਸੜਕ ਤੋਂ ਥੱਲੇ ਪਈ ਹੈ। ਬਿਆਨਕਰਤਾ ਅਨੁਸਾਰ ਉਹ ਆਪਣੇ ਭਰਾ ਅਮਰਜੀਤ ਸਿੰਘ ਨਾਲ ਮੌਕੇ ‘ਤੇ ਪੁੱਜਾ ਤਾਂ ਦੇਖਿਆ ਕਿ ਮਾਮਾ ਸ਼ਿੰਦਰ ਸਿੰਘ ਦੇ ਸਰੀਰ ‘ਤੇ ਐਕਸੀਡੈਂਟ ਹੋਣ ਕਾਰਨ ਸੱਟਾਂ ਲੱਗੀਆਂ ਸਨ ਜਿਸ ਨੂੰ ਕੋਈ ਨਾਮਾਲੂਮ ਵਾਹਨ ਤੇਜ ਰਫ਼ਤਾਰੀ ਤੇ ਲਾਪਰਵਾਹੀ ਨਾਲ ਫੇਟ ਮਾਰ ਗਿਆ ਜਿਸ ਕਾਰਨ ਉਸ ਦੇ ਮਾਮੇ ਦੀ ਮੌਤ ਹੋ ਗਈ। ਪੁਲਿਸ ਵਲੋਂ ਮ੍ਰਿਤਕ ਦੇ ਭਾਣਜੇ ਵਲੋਂ ਦਿੱਤੇ ਬਿਆਨਾਂ ਦੇ ਅਧਾਰ ‘ਤੇ ਅਣਪਛਾਤੇ ਵਾਹਨ ਤੇ ਉਸ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਪਿੰਡ ਜਸਪਾਲੋਂ ’ਚ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ’ਤੇ ਪੁਲਿਸ ਨੇ ਮਾਰਿਆ ਛਾਪਾ ਅਗਲੀ ਖ਼ਬਰ ਐਸ. ਐਸ. ਪੀ. ਡਾ. ਆਹਲੂਵਾਲੀਆ ਦੀ ਅਗਵਾਈ ਹੇਠ ਆਪ੍ਰੇਸ਼ਨ ਪ੍ਰਹਾਰ 3.0 ਅਧੀਨ ਪੁਲਿਸ ਦੀ ਵੱਡੀ ਕਾਰਵਾਈ, 451 ਗ੍ਰਿਫ਼ਤਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।