09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਇਸਤਰੀ ਵਿੰਗ ਦੀ ਮੀਟਿੰਗ ਇਸਤਰੀ ਵਿੰਗ ਦੇ ਪ੍ਰਧਾਨ ਕਾਲੀਰਾਓ ਦੀ ਅਗਵਾਈ ’ਚ ਹੋਈ

ਅਜੀਤ ਡੈਸਕ 13-07-2026

ਖੰਨਾ, 12 ਜੁਲਾਈ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਅਹਿਮ ਮੀਟਿੰਗ ਇਸਤਰੀ ਵਿੰਗ ਦੇ ਹਲਕਾ ਪ੍ਰਧਾਨ ਬੀਬੀ ਕੁਲਦੀਪ ਕੌਰ ਕਾਲੀਰਾਓ ਦੀ ਅਗਵਾਈ ’ਚ ਵਾਰਡ ਨੰਬਰ 25 ’ਚ ਹੋਈ। ਜਿਸ ’ਚ ਬੀਬੀ ਚਰਨਜੀਤ ਕੌਰ ਨੂੰ ਵਾਰਡ ਨੰਬਰ 25 ਦੀ ਇਸਤਰੀ ਵਿੰਗ ਦੀ ਇੰਚਾਰਜ ਨਿਯੁਕਤ ਕੀਤਾ ਗਿਆ, ਜਿਸ ਦਾ ਕੁਲਦੀਪ ਕੌਰ ਤੇ ਵਾਰਡ ਨਿਵਾਸੀਆਂ ਵੱਲੋਂ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਵਾਰਡ ਇੰਚਾਰਜ ਬੀਬੀ ਕੁਲਜੀਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ ਹਨ। ਅਕਾਲੀ ਦਲ ਦੀ ਸਿਆਸੀ ਸਥਿਤੀ ਮਜ਼ਬੂਤ ਦੇਖ ਕੇ ਹੁਣ ਅੰਦਰੂਨੀ ਤੇ ਬਾਹਰੀ ਤਾਕਤਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਸੂਝਵਾਨ ਪੰਜਾਬੀ ਇਹਨਾਂ ਵਿਰੋਧੀ ਤਾਕਤਾਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਬੀਬੀ ਕੁਲਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਖੰਨੇ ਹਲਕੇ ਦੀਆਂ ਔਰਤਾਂ ਵੱਲੋਂ ਪੂਰਨ ਸਮਰਥਨ ਮਿਲ ਰਿਹਾ ਹੈ ਤੇ ਉਨ੍ਹ੍ਰਾਂ ਵੱਲੋਂ ਇਸਤਰੀ ਵਿੰਗ ਨੂੰ ਮਜ਼ਬੂਤ ਬਣਾਉਣ ਲਈ ਹਰ ਪਿੰਡ ਤੇ ਹਰ ਵਾਰਡ ’ਚ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅਕਾਲੀ ਦਲ ਹਮੇਸ਼ਾ ਲੋਕਾਂ ਦੇ ਹੱਕਾਂ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਰਿਹਾ ਹੈ ਅਤੇ ਅੱਗੇ ਵੀ ਇਹ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਈ ਜਾਵੇਗੀ। ਅਗਾਮੀਂ ਚੋਣਾਂ ’ਚ ਇਲਾਕੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨਾਲ ਡੱਟਕੇ ਖੜੇ ਹਨ। ਇਸਤਰੀ ਵਿੰਗ ਵਾਰਡ ਇੰਚਾਰਜ ਚਰਨਜੀਤ ਕੌਰ ਨੇ ਆਪਣੀ ਨਿਯੁਕਤੀ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਤੇ ਬੀਬੀ ਕੁਲਦੀਪ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਇਸ ਮੌਕੇ ਮਨਵੀਤ ਕੌਰ, ਗੁਰਮੀਤ ਕੌਰ, ਨਿਰਮਲਜੀਤ ਕੌਰ, ਮਨਪ੍ਰੀਤ ਕੌਰ, ਮਨਜੀਤ ਕੌਰ, ਕੁਲਦੀਪ ਕੌਰ, ਬਲਜੀਤ ਕੌਰ, ਹਰਪ੍ਰੀਤ ਕੌਰ, ਮਹਿੰਦਰ ਕੌਰ, ਰਾਜਵਿੰਦਰ ਕੌਰ, ਕੁਲਦੀਪ ਕੌਰ, ਲਖਵੀਰ ਸਿੰਘ ਭੱਟੀ, ਨੰਬਰਦਾਰ ਧੰਨਰਾਜ ਸਿੰਘ, ਗੋਰਵ ਘਈ, ਗੁਰਜੀਤ ਸਿੰਘ, ਦਰਸਨ ਸਿੰਘ ਭੰਗੂ, ਜ਼ਸਨਪ੍ਰੀਤ ਸਿੰਘ, ਨਛੱਤਰ ਸਿੰਘ ਕਾਕਾ, ਸੁਖਚੈਨ ਸਿੰਘ ਹਾਜ਼ਰ ਸਨ।

ਪਿਛਲੀ ਖ਼ਬਰ ਖੰਨਾ ਨਗਰ ਕੌਂਸਲ ਦੇ ਨਵੇਂ ਅਹੁਦੇਦਾਰਾਂ ਦਾ ਸਨਮਾਨ ਅਗਲੀ ਖ਼ਬਰ ਪੀਜ਼ਾ ਵਿਚੋਂ ਮਿਲੀ ਜ਼ਿੰਦਾ ਸੁੰਡੀ * ਕਰਿਆਨੇ ਦੀ ਦੁਕਾਨ ’ਤੇ ਮਿਆਦ ਪੁੱਗਿਆ ਸਾਮਾਨ ਮਿਲਿਆ * ਹਾਲ ਹੀ ਦੇ ਮਹੀਨਿਆਂ ’ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।