05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਧਨਾਨਸੂ ਸਕੂਲ ਵਿਖੇ ਵਣ ਮਹਾਂਉਤਸਵ ਮੌਕੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ

ਅਜੀਤ ਡੈਸਕ 23-07-2026
ਕੁਹਾੜਾ, 22 ਜੁਲਾਈ (ਸੰਦੀਪ ਸਿੰਘ ਕੁਹਾੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨਾਨਸੂ ਵਿਖੇ ਸਕੂਲ ਇੰਚਾਰਜ ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਵਣ ਮਹਾਂਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ ਪਿੰਡ ਦੇ ਪਤਵੰਤਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਦਵਿੰਦਰ ਸਿੰਘ ਗਿੱਲ ਸਰਪੰਚ, ਹਰਪ੍ਰੀਤ ਸਿੰਘ ਗਿੱਲ ਨੰਬਰਦਾਰ, ਅਮਰਦੀਪ ਸਿੰਘ ਗਿੱਲ, ਜਗਪਾਲ ਸਿੰਘ, ਟਾਟਾ ਸਟੀਲ ਤੋਂ ਵਿਜੇ ਕੁਮਾਰ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਸਕੂਲ ਕੰਪਲੈਕਸ ਅਤੇ ਆਸ-ਪਾਸ ਦੇ ਖੇਤਰਾਂ ਵਿਚ ਵੱਖ-ਵੱਖ ਕਿਸਮਾਂ ਦੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਸਕੂਲ ਇੰਚਾਰਜ ਧਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਰੁੱਖ ਲਗਾਉਣਾ ਹੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸਮਾਗਮ ਮੌਕੇ ਟਾਟਾ ਸਟੀਲ ਵਲੋਂ ਬੂਟੇ ਲਗਾਉਣ ਵਾਲੇ ਵਿਦਿਆਰਥੀਆਂ ਨੂੰ ਬੈਗ ਵੰਡੇ ਗਏ। ਸਮਾਗਮ ਵਿਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਉਹ ਲਗਾਏ ਗਏ ਬੂਟਿਆਂ ਦੀ ਸੰਭਾਲ ਕਰਨਗੇ। ਇਸ ਮੌਕੇ ਗੁਰਪ੍ਰੀਤ ਕੌਰ, ਮਨਜੀਤ ਨਾਹਰ, ਰਵਿੰਦਰ ਕੌਰ, ਅਨਿਲ ਕੁਮਾਰ, ਲਖਵੀਰ ਸਿੰਘ, ਜਸਵੀਰ ਕੌਰ, ਦੀਕਸ਼ਾ, ਗਾਰਗੀ, ਬਦਨਦੀਪ ਕੌਰ ਗਰੇਵਾਲ, ਸਕੂਲ ਕਮੇਟੀ ਮੈਂਬਰ ਮਨਪ੍ਰੀਤ ਕੌਰ, ਟਾਟਾ ਸਟੀਲ ਤੋਂ ਰਮਨਦੀਪ ਕੌਰ, ਦੀਪੀਕਾ, ਸੁਮਨ ਕੁਮਾਰੀ ਹਾਜ਼ਰ ਹੋਏ। ਅਖੀਰ ਵਿਚ ਸਰਪੰਚ ਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵਾਤਾਵਰਨ ਨੂੰ ਹਰਾ-ਭਰਾ ਬਣਾਈ ਰੱਖਣ ਲਈ ਹਰੇਕ ਵਿਦਿਆਰਥੀ ਨੂੰ ਇਕ ਰੁੱਖ ਲਗਾ ਕੇ ਉਸ ਦੀ ਦੇਖਭਾਲ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ।
ਪਿਛਲੀ ਖ਼ਬਰ ਮਹਾਪੁਰਾਣ ਕਥਾ: ਸ਼ਿਵਲਿੰਗ ਪਵਿੱਤਰ ਕਰਨ ਦੀ ਮਹੱਤਤਾ - ਪੰਡਿਤ ਦੇਸਰਾਜ ਸ਼ਾਸਤਰੀ ਅਗਲੀ ਖ਼ਬਰ ਨਾਈਟਿੰਗੇਲ ਕਾਲਜ ਆਫ਼ ਐਜੂਕੇਸ਼ਨ ਨਾਰੰਗਵਾਲ ਦਾ ਬੀ. ਐੱਡ. ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।