12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਗਰੈਜੂਏਟ ਇੰਸਟੀਚਿਊਟ ਨੇ ਮਨਾਇਆ ਤੀਜ ਦਾ ਤਿਉਹਾਰ

ਅਜੀਤ ਡੈਸਕ 27-07-2026
ਖੰਨਾ, 26 ਜੁਲਾਈ (ਹਰਜਿੰਦਰ ਸਿੰਘ ਲਾਲ)-ਅੱਜ ਸਥਾਨਕ ਗੋਲਡਨ ਗਰੇਨ ਕਲੱਬ ਖੰਨਾ ਵਿਖੇ ਗਰੈਜੂਏਟ ਇੰਸਟੀਚਿਊਟ ਨੇ ਤੀਜ ਦਾ ਤਿਉਹਾਰ ਮਨਾਇਆ ਇਸ ਵਿਚ ਲਗਭਗ 30 ਵਿਦਿਆਰਥੀਆਂ ਨੇ ਭਾਗ ਲਿਆ। ਕੁਲਜੀਤ ਅਤੇ ਅਮਨਦੀਪ ਕੌਰ ਕੌੜੀ ਨੇ ਡਾਂਸ ਤੇ ਵਾਹ ਵਾਹ ਕਰਵਾਈ। ਸਤਵਿੰਦਰ ਅਤੇ ਗੋਲਡੀ ਭੱਲਾ ਦੇ ਗੀਤ ’ਤੇ ਵੀ ਖੂਬ ਤਾਲੀਆਂ ਵੱਜੀਆਂ। ਆਖਿਰ ਵਿਚ 30 ਵਿਦਿਆਰਥਣਾਂ ਨੇ ਗਿੱਧਾ ਪਾਇਆ। ਗਿੱਧੇ ਤੋਂ ਬਾਅਦ ਮਿਸ ਤੀਜ ਕੱਢੀਆਂ ਗਈਆਂ। ਕਸ਼ਿਸ਼ ਨੂੰ ਮਿਸ ਤੀਜ ਦਾ ਪਹਿਲਾ ਸਥਾਨ ਪ੍ਰਾਪਤ ਹੋਇਆ। ਸ਼ਿਖਾ ਕੈਂਥ ਨੂੰ ਦੂਜਾ ਅਤੇ ਖ਼ੁਸ਼ਬੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਤ ਵਿਚ ਇੰਸਟੀਚਿਊਟ ਦੇ ਡਾਇਰੈਕਟਰ ਰਸ਼ਪਾਲ ਸਿੰਘ ਨੇ ਸਾਰੀਆਂ ਵਿਦਿਆਰਥਣਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਹੋਦਿਆ ਅੰਤਰ-ਸਕੂਲ ਮੁਕਾਬਲਿਆਂ ਵਿੱਚ ਆਕਸਫੋਰਡ ਸੀਨੀਅਰ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਜਿੱਤ ਅਗਲੀ ਖ਼ਬਰ ਨੌਜਵਾਨ ਨੇ ਮੋਟਰ ਵਾਲੇ ਕਮਰੇ ’ਚ ਕੀਤੀ ਆਤਮਹੱਤਿਆ, ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।