17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਰਿਜ਼ਰਵੇਸ਼ਨ ਦਾ ਲਾਹਾ ਲੈਣ ਵਾਲੇ ਮੰਤਰੀ, ਵਿਧਾਇਕ ਅਤੇ ਐਮ ਪੀ ਖ਼ਾਮੋਸ਼-ਨੀਤੂ ਸਿੰਘ ਪਾਇਲ

ਅਜੀਤ ਡੈਸਕ 29-07-2026

ਮਲੌਦ, 26 ਜੁਲਾਈ (ਦਿਲਬਾਗ ਸਿੰਘ ਚਾਪੜਾ)- ਪੰਜਾਬ ਦੇ ਸਫ਼ਾਈ ਕਰਮਚਾਰੀਆਂ ਅਤੇ ਮਨਰੇਗਾ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਕੀਤੇ ਸੰਘਰਸ਼ ਦੀ ਹਮਾਇਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਨਿਧੜਕ ਆਗੂ ਨੀਤੂ ਸਿੰਘ ਪਾਇਲ ਨੇ ਕਿਹਾ ਕਿ ਜਿਹੜੇ ਐਸ. ਸੀ. ਭਾਈਚਾਰੇ ਦੇ ਮੰਤਰੀ, ਵਿਧਾਇਕ ਅਤੇ ਐਮ. ਪੀ. ਰਿਜ਼ਰਵੇਸ਼ਨ ਦਾ ਲਾਹਾ ਲੈ ਕੇ ਅੱਜ ਕੁਰਸੀਆਂ ਦਾ ਅਨੰਦ ਮਾਣਦੇ ਹਨ, ਉਹ ਆਪਣੇ ਭਰਾਵਾ, ਭੈਣਾਂ ਅਤੇ ਮਾਤਾਵਾਂ ਤੇ ਤਸ਼ੱਦਦ ਹੁੰਦਾ ਵੇਖ ਕਿ ਵੀ ਖ਼ਾਮੋਸ਼ ਹਨ ਪਰ ਉਨ੍ਹਾਂ ਨੂੰ ਸਫ਼ਾਈ ਕਰਮਚਾਰੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਮਜਬੂਰ ਕਰਨਾ ਪੈਣਾ ਹੈ। ਜਿਹੜੇ ਸਫ਼ਾਈ ਕਰਮਚਾਰੀਆਂ ਦੀ ਬਰਨਾਲਾ ਅਤੇ ਮਨਰੇਗਾ ਵਰਕਰਾਂ ਦੀ ਖੰਨਾ ਵਿੱਚ ਹੋਈ ਕੁੱਟਮਾਰ ਖ਼ਿਲਾਫ਼ ਮੂਕ ਦਰਸ਼ਕ ਬਣ ਕੇ ਵੇਖ ਰਹੇ ਹਨ, ਉਨਾਂ ਦੀ ਜ਼ਮੀਰ ਨੂੰ ਹਲੂਣਾ ਦੇਣ ਲਈ ਉਨ੍ਹਾਂ ਦੇ ਘਰਾਂ ਅਤੇ ਦਫ਼ਤਰ ਅੱਗੇ ਕੂੜੇ ਦੇ ਢੇਰ ਲਾਏ ਜਾਣ ਤਾਂ ਕਿ ਉਨ੍ਹਾਂ ਨੂੰ ਆਪਣੀਆਂ ਉਨ੍ਹਾਂ ਮਾਵਾਂ ਭੈਣਾ ਦੀ ਯਾਦ ਆ ਸਕੇ ਜਿਹਨਾਂ ਨੂੰ ਆਪ ਸਰਕਾਰ ਦੀ ਪੁਲਿਸ ਨੇ ਛੱਲੀਆਂ ਵਾਂਗ ਕੁੱਟਿਆ ਜੋ ਜੇਰੇ ਇਲਾਜ ਹਨ। ਨੀਤੂ ਸਿੰਘ ਪਾਇਲ ਨੇ ਕਿਹਾ ਕਿ ਚੋਣਾਂ ਸਮੇਂ ਇਹੀ ਆਗੂ ਸਾਡੇ ਵਰਕਰਾਂ ਵਿੱਚ ਬੈਠ ਕਿ ਵੋਟਾਂ ਵਟੋਰਨ ਲਈ ਮਗਰਮੱਛ ਦੇ ਹੰਝੂ ਕੇਰਦੇ ਹਨ। ਪਰ ਕੁਰਸੀ ਉੱਪਰ ਬੈਠ ਕਿ ਭੁੱਲ ਜਾਂਦੇ ਹਨ। ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਵਾਲਿਆ ਦੀ ਆਵਾਜ਼ ਬੰਦ ਕਰਨ ਲਈ ਇਹਨਾਂ ਦੇ ਹੁਕਮ ਨਾਲ ਹੀ ਪੁਲਿਸ ਗਰੀਬ ਕਾਮਿਆਂ ਤੇ ਜੁਲਮ ਢਾਹੁਣ ਲਈ ਪਹਿਲਾਂ ਹੀ ਤਿਆਰ ਹੁੰਦੀ ਹੈ, ਜਦੋਂ ਕਿ ਅੱਤ ਦੀ ਗਰਮੀ, ਮੀਂਹ, ਹਨੇਰੀ ਕੱੁਝ ਵੀ ਹੋਵੇ ਸਫ਼ਾਈ ਕਰਮਚਾਰੀ ਹਮੇਸ਼ਾ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਂਦੇ ਹਨ, ਪਰ ਸਰਕਾਰਾ ਵੋਟਾਂ ਬਟੋਰਨ ਲਈ ਤਾਂ ਆਏ ਦਿਨ ਨਵੇ ਸਬਜ਼ਬਾਗ ਵਿਖਾਉਂਦੀਆਂ ਹਨ, ਪਰ ਇਹਨਾਂ ਗਰੀਬ ਕਰਮਚਾਰੀ ਲਈ ਆਮ ਆਦਮੀ ਪਾਰਟੀ ਵਾਅਦੇ ਕਰਕੇ ਵੀ ਮੁਕਰ ਗਈ। ਨੀਤੂ ਸਿੰਘ ਨੇ ਜਿੱਥੇ ਐਸ. ਸੀ. ਰਵਿਦਾਸੀਆ ਅਤੇ ਮਜ਼੍ਹਬੀ ਵਰਗ ਨਾਲ ਸਬੰਧਿਤ ਲੋਕਾਂ ਨੂੰ ਇਕ ਜੁੱਟ ਹੋਣ ਦੀ ਅਪੀਲ ਕੀਤੀ, ਉੱਥੇ ਉਨ੍ਹਾਂ ਮੌਜੂਦਾ ਸਰਕਾਰ ਵਿਚ ਅਤੇ ਸਰਕਾਰ ਤੋਂ ਬਾਹਰ ਐਸ. ਸੀ. ਭਾਈਚਾਰੇ ਨਾਲ ਸਬੰਧਿਤ ਮੰਤਰੀਆਂ, ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟ ਨੂੰ ਵੀ ਅਪੀਲ ਕੀਤੀ ਕਿ ਜੇਕਰ ਹੁਣ ਤੁਸੀ ਆਪਣੇ ਭਾਈਚਾਰੇ ਦੇ ਹੱਕ ਵਿੱਚ ਹਾਅ ਦਾ ਨਾਅਰਾ ਨਾ ਮਾਰਿਆ ਤਾਂ ਇਹੀ ਲੋਕ ਜਿਹਨਾਂ ਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਉਹੀ ਲੋਕ ਤੁਹਾਡੀ ਕੁਰਸੀ ਦੀਆਂ ਚੂਲਾ ਢਿੱਲੀਆਂ ਕਰਨ ਦਾ ਵੀ ਦਮ ਰੱਖਦੇ ਹਨ।

ਪਿਛਲੀ ਖ਼ਬਰ ਘਰੇਲੂ ਗੈਸ ਸਪਲਾਈ ਸਬੰਧੀ ਸਮੱਸਿਆ ਨੂੰ ਧਿਆਨ ’ਚ ਰੱਖਦੇ ਹੋਏ ਗੈਸ ਖਪਤਕਾਰ ਆਪਣਾ ਕੇ. ਵਾਈ. ਸੀ ਜਲਦ ਕਰਵਾਉਣ- ਪਵਨਪ੍ਰੀ... ਅਗਲੀ ਖ਼ਬਰ ਕੈਬਨਿਟ ਮੰਤਰੀ ਗੋਇਲ ਅਤੇ ਸੌਂਦ ਨੇ ਖੰਨਾ ਵਿੱਚ ਸਿੰਚਾਈ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ ਕਿਹਾ, ਖੰਨਾ ਹਲਕੇ ਦੇ 30 ਪਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।