11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਆਊਟਸੋਰਸ ਇੰਪਲਾਈਜ਼ ਫੈਡਰੇਸ਼ਨ ਪੰਜਾਬ ਵਲੋਂ ਰੋਸ ਮੁਜ਼ਾਹਰਾ ਅਤੇ ਹੜਤਾਲ

ਅਜੀਤ ਡੈਸਕ 30-07-2026

ਖੰਨਾ, 29 ਜੁਲਾਈ (ਲਾਲ)-ਆਊਟਸੋਰਸ ਇੰਪਲਾਈਜ ਫੈਡਰੇਸ਼ਨ ਪੰਜਾਬ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਰੋਸ ਮੁਜਾਹਰਾ ਕੀਤਾ ਗਿਆ ਤੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਫ਼ੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਸਾਡੀ ਫੈਡਰੇਸ਼ਨ 24 ਮਈ 2026 ਨੂੰ ਸਰਕਾਰ ਨਾਲ ਬਣੀਆ ਸਹਿਮਤੀਆਂ ਨੂੰ ਲਾਗੂ ਨਾ ਕੀਤੇ ਜਾਣ ਕਰਕੇ ਰੋਸ ਵਜੋਂ ਕੰਮ ਬੰਦ ਕਰਕੇ ਹੜਤਾਲ ਤੇ ਹੈ। ਸਾਡੀਆਂ ਮੁੱਖ ਮੰਗਾਂ ਵਿਚ 24 ਮਈ 2026 ਨੂੰ ਬਣੀਆਂ ਸਹਿਮਤੀਆਂ ਨੂੰ ਤੁਰੰਤ ਲਾਗੂ ਕਰਨਾ ਹੈ। ਜਿਸ ਅਨੁਸਾਰ ਨੋਡਲ ਕੰਪਲੇਂਟ ਸੈਂਟਰ, ਸੁਵਿਧਾ ਸੈਂਟਰ, ਮੀਟਰਿੰਗ ਲੈਬਸ, ਸਟੋਰ, ਕੰਪਿਊਟਰ ਆਪਰੇਟਰ ਅਤੇ ਕੈਸ਼ੀਅਰਾਂ ਨੂੰ ਮਹਿਕਮੇ ਵਿੱਚ ਸਿੱਧਾ ਕੰਟਰੈਕਟ ਤੇ ਲਏ ਜਾਣ ਦੀ ਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਵਿਤਕਰੇ ਦੇ ਹਰ ਕੈਟਾਗਰੀ ਨੂੰ ਮਹਿਕਮੇ ਵਿੱਚ ਸਮਾਇਆ ਜਾਵੇ। ਉਪਰੋਕਤ ਕਾਮਿਆਂ ਨੂੰ ਮਹਿਕਮੇ ਵਿੱਚ ਸਮਾਉਣ ਤੋਂ ਪਹਿਲਾਂ ਪਾਲਿਸੀ ਨੂੰ ਫੈਡਰੇਸ਼ਨ ਨਾਲ ਸਾਂਝਾ ਕੀਤਾ ਜਾਵੇ ਅਤੇ ਇਸ ਲਈ ਬਣਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ। ਲੰਬੇ ਸਮੇਂ ਤੋਂ ਵਿਭਾਗ ਵਿੱਚ ਸੇਵਾਵਾਂ ਦੇ ਰਹੇ ਕਾਮਿਆਂ ਦੀ ਕੈਟੇਗਰੀ ਅਪਗ੍ਰੇਡ ਕੀਤੀ ਜਾਵੇ ਅਤੇ ਉਸ ਅਨੁਸਾਰ ਤਨਖਾਹ ਦਾ ਪ੍ਰਬੰਧ ਕੀਤਾ ਜਾਵੇ। ਜਿਵੇਂ ਕਿ ਸੈਮੀ ਸਕਿੱਲਡ ਤੋਂ ਸਕਿੱਲਡ ਅਤੇ ਸਕਿੱਲਡ ਤੋਂ ਹਾਈਲੀ ਸਕਿੱਲਡ ਕੀਤਾ ਜਾਵੇ। ਪੈਡੀ ਸੀਜ਼ਨ ਵਿੱਚ ਰੱਖੇ ਗਏ ਕਾਮਿਆਂ ਨੂੰ ਲਗਾਤਾਰਤਾ ਵਿੱਚ ਲਿਆ ਕੇ ਰੁਜ਼ਗਾਰ ਦਿੱਤਾ ਜਾਵੇ ਇਹਨਾਂ ਦੀ ਛਾਂਟਨੀ ਨੂੰ ਰੋਕਿਆ ਜਾਵੇ। ਇਸ ਮੌਕੇ ਕੁਲਜੀਤ ਸਿੰਘ ਲੋਹਕਾ, ਤਰਨਜੀਤ ਸਿੰਘ ਬੋਦਲ ਅਤੇ ਤਰਨਦੀਪ ਸਿੰਘ ਵਿਰਦੀ ਦੀ ਅਗਵਾਈ ਵਿਚ ਹੜਤਾਲ ਜਾਰੀ ਹੈ।

ਪਿਛਲੀ ਖ਼ਬਰ ਕਬਾੜ ਦੀ ਆੜ ਹੇਠ ਚੋਰੀ ਦਾ ਧੰਦਾ ਕਰਦੇ ਚੋਰੀ ਦੇ ਸਾਮਾਨ ਸਮੇਤ ਤਿੰਨ ਕਾਬੂ ਅਗਲੀ ਖ਼ਬਰ ਨਾਬਾਲਗ ਲੜਕੇ ਦੀ ਕੁੱਟਮਾਰ ਤੋਂ ਬਾਅਦ ਘਰ ਆ ਕੇ ਹੋਈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।