10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਭਗਵਾਨ ਸ਼ਿਵ-ਪਾਰਵਤੀ ਵਿਆਹ ਦੀ ਸੰਪੂਰਨ ਕਥਾ ਦੀਆਂ ਤਿਆਰੀਆਂ ਸੰਬੰਧੀ ਵਿਸ਼ੇਸ਼ ਮੀਟਿੰਗ

ਅਜੀਤ ਡੈਸਕ 30-07-2026
ਖੰਨਾ, 29 ਜੁਲਾਈ (ਲਾਲ)-ਸ੍ਰੀ ਦੁਰਗਾ ਮੰਦਰ, ਗੁਰੂ ਤੇਗ ਬਹਾਦਰ ਨਗਰ, ਲਲਹੇੜੀ ਰੋਡ, ਖੰਨਾ ਵਿਖੇ 15 ਅਗਸਤ ਨੂੰ ਕਰਵਾਈ ਜਾ ਰਹੀ ਭਗਵਾਨ ਸ਼ਿਵ ਸ਼ੰਕਰ ਅਤੇ ਮਾਤਾ ਪਾਰਵਤੀ ਦੇ ਦਿਵਿਆ ਸ਼ਿਵ ਵਿਆਹ ਦੀ ਸੰਪੂਰਨ ਕਥਾ ਦੇ ਸਫਲ ਆਯੋਜਨ ਸਬੰਧੀ ਸ੍ਰੀ ਦੁਰਗਾ ਮੰਦਰ ਕਮੇਟੀ ਅਤੇ ਸ੍ਰੀ ਦੁਰਗਾ ਸੰਕੀਰਤਨ ਮੰਡਲੀ ਦੀ ਇੱਕ ਵਿਸ਼ੇਸ਼ ਮੀਟਿੰਗ ਮੰਦਰ ਪਰਿਸਰ ਵਿੱਚ ਹੋਈ। ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ, ਪ੍ਰਚਾਰ-ਪ੍ਰਸਾਰ, ਮੰਦਰ ਦੀ ਸ਼ਾਨਦਾਰ ਸਜਾਵਟ ਅਤੇ ਸੰਗਤਾਂ ਦੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੰਦਰ ਦੇ ਪੁਜਾਰੀ ਪੰਡਿਤ ਦੀਨਾਨਾਥ ਨੇ ਕਿਹਾ ਕਿ ਸਾਵਣ ਦਾ ਪਵਿੱਤਰ ਮਹੀਨਾ ਭਗਵਾਨ ਸ਼ਿਵ ਦੀ ਭਗਤੀ ਲਈ ਸਭ ਤੋਂ ਸ਼੍ਰੇਸ਼ਠ ਮੰਨਿਆ ਜਾਂਦਾ ਹੈ। ਇਸ ਮਹੀਨੇ ਵਿੱਚ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਦਿਵਿਆ ਵਿਆਹ ਦੀ ਕਥਾ ਸੁਣਨ ਨਾਲ ਭਗਤਾਂ ਨੂੰ ਵਿਸ਼ੇਸ਼ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਕਮੇਟੀ ਨੇ ਦੱਸਿਆ ਕਿ 15 ਅਗਸਤ, ਸ਼ਨੀਵਾਰ ਨੂੰ ਸ੍ਰੀ ਦੁਰਗਾ ਮੰਦਰ ਵਿਖੇ ਭਗਵਾਨ ਭੋਲੇਨਾਥ ਦੇ ਦਿਵਿਆ ਸ਼ਿਵ ਵਿਆਹ ਦੀ ਸੰਪੂਰਨ ਕਥਾ ਭਾਵਪੂਰਨ ਅਤੇ ਸੰਗੀਤਮਈ ਢੰਗ ਨਾਲ ਸੁਣਾਈ ਜਾਵੇਗੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਕਥਾ ਉਪਰੰਤ ਹਾਜ਼ਰ ਸਮੂਹ ਸੰਗਤ ਲਈ ਭੋਲੇਨਾਥ ਦੀ ਕਿਰਪਾ ਨਾਲ ਭੰਡਾਰੇ (ਲੰਗਰ) ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਦੁਰਗਾ ਮੰਦਰ ਕਮੇਟੀ ਦੇ ਸਰਪ੍ਰਸਤ ਬੱਬੂ ਮਾਨੂਪੁਰੀਆ, ਪ੍ਰਧਾਨ ਐਡਵੋਕੇਟ ਅਜੈ ਰਾਜ ਦੇਵੇਸ਼ਵਰ, ਖਜ਼ਾਨਚੀ ਮੁਕੇਸ਼ ਕੁਮਾਰ, ਮਹਾਂਸਚਿਵ ਕਮਲ ਕਪੂਰ, ਵਾਈਸ ਪ੍ਰਧਾਨ ਅਰਚਿਤ ਮਹਿਤਾ, ਰਾਜੀਵ ਮਹਿਤਾ, ਚਰਨਜੀਤ ਪਾਲ ਵਰਮਾ, ਬਬਲਾ ਮਹਿਤਾ, ਪੰਡਿਤ ਦੀਨਾਨਾਥ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਐੱਸ. ਸੀ. ਡਿਪਾਰਟਮੈਂਟ ਖੰਨਾ ਦੇ ਸਮੂਹ ਅਹੁਦੇਦਾਰ ਸਫ਼ਾਈ ਕਰਮਚਾਰੀਆਂ ਦੇ ਨਾਲ -ਚੇਅਰਮੈਨ ਬਲਵਿੰਦ... ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੇ ਧਰਨੇ ’ਚ ਸ਼ਾਮਿਲ ਹੋਏ ਕਾਮਿਲ ਅਮਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।